ਚੰਡੀਗੜ੍ਹ, 18 ਚੰਡੀਗੜ੍ਹ 2025: PBKS vs RCB: ਆਈ.ਪੀ.ਐੱਲ 2025 ‘ਚ ਅੱਜ ਪੰਜਾਬ ਕਿੰਗਜ਼ (PBKS) ਦਾ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨਾਲ ਮੁਕਾਬਲਾ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਮੈਚ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਦੋਵੇਂ ਟੀਮਾਂ ਨੇ ਪਿਛਲੇ ਸਾਲ ਬੰਗਲੁਰੂ ਦੇ ਮੈਦਾਨ ‘ਤੇ ਇੱਕ ਦੂਜੇ ਦਾ ਸਾਹਮਣਾ ਕੀਤਾ ਸੀ, ਆਰਸੀਬੀ ਨੇ ਉਸ ਮੈਚ ਨੂੰ 4 ਵਿਕਟਾਂ ਨਾਲ ਜਿੱਤ ਲਿਆ ਸੀ। ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਦੀ ਅਗਵਾਈ ਹੇਠ ਆਰਸੀਬੀ (RCB) ਨੇ 4 ਮੈਚ ਜਿੱਤੇ ਹਨ ਅਤੇ 2 ਹਾਰੇ ਹਨ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਨੇ ਵੀ 4 ਜਿੱਤੇ ਹਨ ਅਤੇ 2 ਹਾਰੇ ਹਨ।
ਹੁਣ ਤੱਕ ਆਈਪੀਐਲ ਇਤਿਹਾਸ ‘ਚ ਆਰਸੀਬੀ (RCB) ਅਤੇ ਪੰਜਾਬ ਕਿੰਗਜ਼ (PBKS ਬਨਾਮ RCB) ਵਿਚਕਾਰ 33 ਮੈਚ ਖੇਡੇ ਗਏ ਹਨ। ਇਸ ‘ਚ ਆਰਸੀਬੀ ਨੇ 16 ਮੈਚ ਜਿੱਤੇ ਹਨ ਅਤੇ ਪੰਜਾਬ ਕਿੰਗਜ਼ ਨੇ 17 ਮੈਚ ਜਿੱਤੇ ਹਨ। ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਬੰਗਲੁਰੂ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ 13 ਮੈਚ ਖੇਡੇ ਜਾ ਚੁੱਕੇ ਹਨ ਅਤੇ ਬੰਗਲੁਰੂ ਨੇ 8 ਅਤੇ ਪੰਜਾਬ ਨੇ 5 ਜਿੱਤੇ ਹਨ।
ਰਾਇਲ ਚੈਲੇਂਜਰਜ਼ ਬੰਗਲੌਰ ਦੇ ਬੱਲੇਬਾਜ਼ ਵਿਰਾਟ ਕੋਹਲੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ।
ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਰਿਪੋਰਟ
ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਬੱਲੇਬਾਜ਼ ਇੱਥੇ ਬਹੁਤ ਦੌੜਾਂ ਬਣਾਉਂਦੇ ਹਨ। ਇਸ ਦੇ ਨਾਲ ਹੀ ਸਪਿੰਨਰਾਂ ਨੂੰ ਇਸ ਪਿੱਚ ‘ਤੇ ਕੁਝ ਮੱਦਦ ਮਿਲਦੀ ਹੈ। ਹੁਣ ਤੱਕ ਇਸ ਸਟੇਡੀਅਮ ‘ਚ 97 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 41 ਮੈਚ ਜਿੱਤੇ ਅਤੇ ਪਿੱਛਾ ਕਰਨ ਵਾਲੀ ਟੀਮ ਨੇ 52 ਮੈਚ ਜਿੱਤੇ।
ਬੰਗਲੁਰੂ ‘ਚ ਮੌਸਮ ਦੇ ਹਾਲਾਤ
ਸ਼ੁੱਕਰਵਾਰ ਨੂੰ ਬੰਗਲੁਰੂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਦੁਪਹਿਰ ਨੂੰ ਧੁੱਪ ਰਹੇਗੀ ਅਤੇ ਕੁਝ ਥਾਵਾਂ ‘ਤੇ ਬੱਦਲਵਾਈ ਰਹਿ ਸਕਦੀ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਬੰਗਲੁਰੂ ‘ਚ ਅੱਜ ਤਾਪਮਾਨ 22 ਤੋਂ 32 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸਦੇ ਨਾਲ ਹੀ ਹਵਾ 11 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ।
Read More: SRH ਬਨਾਮ MI: ਮੁੰਬਈ ਇੰਡੀਅਨਜ਼ ਦੀ ਬਿਹਤਰੀਨ ਗੇਂਦਬਾਜ਼ੀ, ਲਗਾਤਾਰ ਦੂਜੀ ਜਿੱਤ ਕੀਤੀ ਦਰਜ