PBKS ਬਨਾਮ RCB: IPL 2025 ਦਾ ਕੁਆਲੀਫਾਇਰ-1 ਮੈਚ ਅੱਜ, ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਆਹਮੋ-ਸਾਹਮਣੇ

29 ਮਈ 2025: IPL 2025 ਦਾ ਕੁਆਲੀਫਾਇਰ-1 ਅੱਜ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ (Punjab Kings and Royal Challengers Bangalore) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਈਪੀਐਲ ਇਤਿਹਾਸ ਵਿੱਚ ਪਹਿਲੀ ਵਾਰ ਪਲੇਆਫ ਮੈਚ ਵਿੱਚ ਭਿੜਨਗੀਆਂ।

ਦੋਵੇਂ ਟੀਮਾਂ ਸੀਜ਼ਨ ਵਿੱਚ ਤੀਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਹਿਲਾਂ ਜਦੋਂ ਦੋ ਮੈਚ ਖੇਡੇ ਗਏ ਸਨ, ਦੋਵਾਂ ਨੇ ਇੱਕ-ਇੱਕ ਜਿੱਤ ਪ੍ਰਾਪਤ ਕੀਤੀ ਸੀ।

ਮੈਚ ਵੇਰਵੇ, ਕੁਆਲੀਫਾਇਰ-1
ਪੀਬੀਕੇਐਸ ਬਨਾਮ ਆਰਸੀਬੀ
ਮਿਤੀ- 29 ਮਈ
ਸਟੇਡੀਅਮ- ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ, ਮੁੱਲਾਂਪੁਰ
ਸਮਾਂ: ਟਾਸ- ਸ਼ਾਮ 7:00 ਵਜੇ, ਮੈਚ ਸ਼ੁਰੂ – ਸ਼ਾਮ 7:30 ਵਜੇ

Read More: RCB ਬਨਾਮ PBKS: ਪੰਜਾਬ ਕਿੰਗਜ਼ ਤੇ ਬੰਗਲੁਰੂ ਦਾ ਮੈਚ ਮੀਂਹ ਕਾਰਨ ਰੱਦ ਹੋਣ ‘ਤੇ ਕਿਸਨੂੰ ਮਿਲੇਗਾ ਫਾਇਦਾ ?

Scroll to Top