ਜੈਪੁਰ, 26 ਮਈ 2025: PBKS ਬਨਾਮ MI: ਆਈਪੀਐਲ 2025 ਦੇ 69ਵੇਂ ਮੈਚ ‘ਚ ਮੁੰਬਈ ਇੰਡੀਅਨਜ਼ (MI) ਨੇ ਪੰਜਾਬ ਕਿੰਗਜ਼ (PBKS) ਨੂੰ 185 ਦੌੜਾਂ ਦਾ ਟੀਚਾ ਦਿੱਤਾ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ।
ਪੰਜਾਬ ਕਿੰਗਜ਼ ਨੇ 3 ਵਿਕਟਾਂ ਗੁਆ ਕੇ 185 ਦੌੜਾਂ ਟੀਚਾ ਹਾਸਲ ਕਰ ਲਿਆ | ਇਸਦੇ ਨਾਲ ਹੀ ਪੰਜਾਬ ਕੁਆਲੀਫਾਇਰ-1 ‘ਚ ਪਹੁੰਚ ਗਈ ਹੈ। ਸ਼੍ਰੇਅਸ ਅਈਅਰ ਅਤੇ ਨੇਹਲ ਵਢੇਰਾ ਕ੍ਰੀਜ਼ ‘ਤੇ ਹਨ। ਜੋਸ਼ ਇੰਗਲਿਸ 73 ਦੌੜਾਂ ਬਣਾ ਕੇ ਆਊਟ ਹੋਏ ਅਤੇ ਪ੍ਰਿਯਾਂਸ਼ ਆਰੀਆ 62 ਦੌੜਾਂ ਬਣਾ ਕੇ ਆਊਟ ਹੋਏ। ਦੋਵਾਂ ਨੂੰ ਮਿਸ਼ੇਲ ਸੈਂਟਨਰ ਨੇ ਪਵੇਲੀਅਨ ਭੇਜਿਆ।
ਪ੍ਰਭਸਿਮਰਨ ਸਿੰਘ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਉਹ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਅਸ਼ਵਨੀ ਕੁਮਾਰ ਦੇ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਪਹਿਲਾਂ ਪ੍ਰਭਸਿਮਰਨ ਸਿੰਘ ਦਾ ਇੱਕ ਕੈਚ ਛੱਡਿਆ ਗਿਆ ਸੀ।
Read More: PBKS ਬਨਾਮ MI: ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਅਹਿਮ ਮੁਕਾਬਲਾ, ਜਿੱਤਣ ਵਾਲੀ ਟੀਮ ਖੇਡੇਗੀ ਕੁਆਲੀਫਾਇਰ-1