ਚੰਡੀਗੜ੍ਹ, 15 ਅਪ੍ਰੈਲ 2025: PBKS ਬਨਾਮ KKR: ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕੇਕੇਆਰ ਨੇ ਇਸ ਮੈਚ ਲਈ ਇੱਕ ਬਦਲਾਅ ਕੀਤਾ ਹੈ ਅਤੇ ਮੋਈਨ ਅਲੀ ਦੀ ਜਗ੍ਹਾ ਐਨਰਿਚ ਨੌਰਟਜੇ ਨੂੰ ਪਲੇਇੰਗ-11 ‘ਚ ਸ਼ਾਮਲ ਕੀਤਾ ਹੈ।
ਇਸ ਦੇ ਨਾਲ ਪੰਜਾਬ ਕਿੰਗਜ਼ ‘ਚ ਸਟੋਇਨਿਸ ਅੱਜ ਦੇ ਮੈਚ (PBKS vs KKR) ‘ਚ ਪੰਜਾਬ ਲਈ ਨਹੀਂ ਖੇਡ ਰਿਹਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਜੋਸ਼ ਇੰਗਲਿਸ ਨੂੰ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਬਾਰਟਲੇਟ ਨੇ ਜ਼ਖਮੀ ਲੋਕੀ ਫਰਗੂਸਨ ਦੀ ਜਗ੍ਹਾ ਲਈ ਹੈ।
ਪੰਜਾਬ ਦੀ ਟੀਮ ਪਿੱਚ ਨੂੰ ਲੈ ਕੇ ਯਕੀਨੀ ਤੌਰ ‘ਤੇ ਭੰਬਲਭੂਸੇ ਦੀ ਸਥਿਤੀ ‘ਚ ਹੋਵੇਗੀ। ਜੇਕਰ ਪੰਜਾਬ ਇਸ ਮੈਚ ਲਈ ਇੱਕ ਫਲੈਟ ਵਿਕਟ ਤਿਆਰ ਕਰਦਾ ਹੈ, ਤਾਂ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਇਸਦੇ ਗੇਂਦਬਾਜ਼ 220 ਦੌੜਾਂ ਤੱਕ ਦੇ ਸਕੋਰ ਦਾ ਬਚਾਅ ਕਰ ਸਕਣਗੇ ਕਿਉਂਕਿ ਕੋਲਕਾਤਾ ਦੀ ਟੀਮ ਕੋਲ ਸੁਨੀਲ ਨਰੇਨ, ਰਿੰਕੂ ਸਿੰਘ ਅਤੇ ਵੈਂਕਟੇਸ਼ ਅਈਅਰ ਵਰਗੇ ਹਮਲਾਵਰ ਬੱਲੇਬਾਜ਼ ਹਨ। ਆਮ ਤੌਰ ‘ਤੇ ਭਰੋਸੇਮੰਦ ਚਾਹਲ ਨੇ ਪੰਜ ਮੈਚਾਂ ‘ਚ ਪ੍ਰਤੀ ਓਵਰ 11.13 ਦੌੜਾਂ ਦਿੱਤੀਆਂ ਹਨ ਅਤੇ ਸਿਰਫ਼ ਦੋ ਵਿਕਟਾਂ ਹੀ ਲਈਆਂ ਹਨ।
Read More: CSK ਬਨਾਮ LSG: ਲਖਨਊ ਖ਼ਿਲਾਫ ਐਮਐਸ ਧੋਨੀ ਦੀ ਤੂਫ਼ਾਨੀ ਬੱਲੇਬਾਜ਼ੀ, ਚੇਨਈ ਦੀ ਦੂਜੀ ਜਿੱਤ