PBKS ਬਨਾਮ GT

PBKS ਬਨਾਮ GT: ਪੰਜਾਬ ਕਿੰਗਜ਼ ਦੀ ਜਿੱਤ ਨਾਲ ਯੁਜਵੇਂਦਰ ਚਾਹਲ ਨੇ ਰਵਿੰਦਰ ਜਡੇਜਾ ਦਾ ਤੋੜਿਆ ਰਿਕਾਰਡ

ਸਪੋਰਟਸ, 01 ਅਪ੍ਰੈਲ 2026: PBKS ਬਨਾਮ GT: ਪੰਜਾਬ ਕਿੰਗਜ਼ ਨੇ ਮੁੱਲਾਂਪੁਰ ਵਿਖੇ ਮੰਗਲਵਾਰ ਨੂੰ ਆਈਪੀਐਲ ‘ਚ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਨਵੇਂ ਚੰਡੀਗੜ੍ਹ ਦੇ ਮੁੱਲਾਂਪੁਰ ‘ਚ ਹੋਏ ਮੈਚ ਦੌਰਾਨ ਦੋ ਰਿਕਾਰਡ ਬਣੇ। ਯੁਜਵੇਂਦਰ ਚਾਹਲ ਆਈਪੀਐਲ ਮੈਚਾਂ ਦੇ 7-15 ਓਵਰਾਂ ਦੇ ਪੜਾਅ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਚਾਹਲ ਦੀਆਂ 7-15 ਓਵਰਾਂ ਦੇ ਪੜਾਅ ‘ਚ 138 ਵਿਕਟਾਂ ਹੋ ਗਈ ਹਨ ਅਤੇ ਰਵਿੰਦਰ ਜਡੇਜਾ ਦੀਆਂ 136 ਵਿਕਟਾਂ ਹਨ |

ਇਸ ਮੈਚ ‘ਚ ਯੁਜਵੇਂਦਰ ਚਾਹਲ ਨੇ ਦੋ ਵਿਕਟਾਂ ਲਈਆਂ। ਚਾਹਲ ਨੇ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਨੂੰ ਆਊਟ ਕੀਤਾ। ਇਹ ਦੋਵੇਂ ਵਿਕਟਾਂ 7-15 ਓਵਰਾਂ ਦੇ ਪੜਾਅ ਦੇ ਵਿਚਕਾਰ ਆਈਆਂ। ਚਾਹਲ ਹੁਣ ਆਈਪੀਐਲ ਇਤਿਹਾਸ ‘ਚ ਇਸ ਪੜਾਅ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਯੁਜਵੇਂਦਰ ਚਾਹਲ ਨੇ 10ਵੇਂ ਓਵਰ ਦੀ ਤੀਜੀ ਗੇਂਦ ‘ਤੇ ਸ਼ੁਭਮਨ ਗਿੱਲ ਨੂੰ ਆਊਟ ਕੀਤਾ।

ਅਰਸ਼ਦੀਪ ਸਿੰਘ ਨੇ ਇੱਕ ਓਵਰ ਪੂਰਾ ਕਰਨ ਲਈ ਸਭ ਤੋਂ ਵੱਧ ਗੇਂਦਾਂ ਸੁੱਟਣ ਦੇ ਅਣਚਾਹੇ ਰਿਕਾਰਡ ਦੀ ਵੀ ਬਰਾਬਰੀ ਕੀਤੀ। ਅਰਸ਼ਦੀਪ ਸਿੰਘ ਨੇ ਗੁਜਰਾਤ ਖ਼ਿਲਾਫ 11 ਗੇਂਦਾਂ ਦਾ ਓਵਰ ਸੁੱਟਿਆ। ਇਹ ਗੁਜਰਾਤ ਦੀ ਪਾਰੀ ਦੇ 20ਵੇਂ ਓਵਰ ‘ਚ ਹੋਇਆ। ਅਰਸ਼ਦੀਪ ਨੇ ਇਸ ਓਵਰ ‘ਚ 4 ਵਾਈਡ ਅਤੇ 1 ਨੋ-ਬਾਲ ਸੁੱਟੀ। ਇਸ ਲਈ ਉਨ੍ਹਾਂ ਨੂੰ ਓਵਰ ਪੂਰਾ ਕਰਨ ਲਈ 11 ਗੇਂਦਾਂ ਲੱਗੀਆਂ। ਗੁਜਰਾਤ ਨੇ ਓਵਰ ‘ਚ 12 ਦੌੜਾਂ ਬਣਾਈਆਂ।

ਅਰਸ਼ਦੀਪ ਤੋਂ ਪਹਿਲਾਂ ਮੁਹੰਮਦ ਸਿਰਾਜ, ਤੁਸ਼ਾਰ ਦੇਸ਼ਪਾਂਡੇ, ਸ਼ਾਰਦੁਲ ਠਾਕੁਰ, ਸੰਦੀਪ ਸ਼ਰਮਾ ਅਤੇ ਹਾਰਦਿਕ ਪੰਡਯਾ ਨੇ ਵੀ ਆਈਪੀਐਲ ‘ਚ 11 ਗੇਂਦਾਂ ਦੇ ਓਵਰ ਸੁੱਟੇ ਹਨ। ਤੇਜ਼ ਗੇਂਦਬਾਜ਼ ਅਸ਼ੋਕ ਸ਼ਰਮਾ ਨੇ ਗੁਜਰਾਤ ਟਾਈਟਨਜ਼ ਲਈ ਆਪਣਾ ਆਈਪੀਐਲ ਡੈਬਿਊ ਕੀਤਾ। ਇਸ ਦੌਰਾਨ, ਪੰਜਾਬ ਕਿੰਗਜ਼ ਦੇ ਕੂਪਰ ਕੋਨੋਲੀ ਨੇ ਆਪਣਾ ਪਹਿਲਾ ਆਈਪੀਐਲ ਮੈਚ ਖੇਡਿਆ।

8ਵੇਂ ਓਵਰ ਦੀ ਦੂਜੀ ਗੇਂਦ ‘ਤੇ ਕੂਪਰ ਕੋਨੋਲੀ ਨੇ ਰਾਸ਼ਿਦ ਖਾਨ ਦੀ ਇੱਕ ਛੋਟੀ ਗੇਂਦ ‘ਤੇ 103 ਮੀਟਰ ਲੰਬਾ ਛੱਕਾ ਮਾਰਿਆ। ਗੇਂਦ ਲੌਂਗ-ਆਨ ਦੇ ਉੱਪਰੋਂ ਉੱਡ ਗਈ ਅਤੇ ਸਿੱਧੇ ਸਟੇਡੀਅਮ ਦੇ ਦੂਜੇ ਟੀਅਰ ‘ਚ ਜਾ ਡਿੱਗੀ। ਕੋਨੋਲੀ ਨੇ ਪੰਜਾਬ ਦੀ ਜਿੱਤ ਨੂੰ ਯਕੀਨੀ ਬਣਾਇਆ|

12ਵੇਂ ਓਵਰ ਦੀ ਆਖਰੀ ਗੇਂਦ ‘ਤੇ ਸ਼੍ਰੇਅਸ ਜ਼ਖਮੀ ਹੋ ਗਿਆ, ਕੂਪਰ ਕੋਨੋਲੀ ਨੇ ਰਾਸ਼ਿਦ ਖਾਨ ਦੀ ਗੇਂਦ ‘ਤੇ ਇੱਕ ਸ਼ਾਟ ਖੇਡਿਆ, ਜੋ ਸਿੱਧਾ ਸ਼੍ਰੇਅਸ ਅਈਅਰ ਵੱਲ ਗਿਆ। ਇਸ ਤੋਂ ਬਚਣ ਦੀ ਕੋਸ਼ਿਸ਼ ‘ਚ, ਅਈਅਰ ਪੂਰੀ ਤਰ੍ਹਾਂ ਹਿੱਲ ਨਹੀਂ ਸਕਿਆ ਅਤੇ ਗੇਂਦ ਉਸਦੇ ਗੁੱਟ ‘ਤੇ ਲੱਗ ਗਈ ਅਤੇ ਜ਼ਖਮੀ ਹੋ ਗਿਆ ।

Read More: RR ਬਨਾਮ CSK: 15 ਸਾਲਾ ਵੈਭਵ ਸੂਰਿਆਵੰਸ਼ੀ ਦਾ ਰਾਜਸਥਾਨ ਲਈ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ

ਵਿਦੇਸ਼

Scroll to Top