ਚੰਡੀਗੜ੍ਹ, 25 ਮਾਰਚ 2025: PBKS ਬਨਾਮ GT: ਇੰਡੀਅਨ ਪ੍ਰੀਮੀਅਰ ਲੀਗ 2025 (IPL 2025) ਦੇ 18ਵੇਂ ਸੀਜ਼ਨ ‘ਚ ਅੱਜ ਗੁਜਰਾਤ ਟਾਈਟਨਜ਼ ਨੇ ਪੰਜਾਬ ਕਿੰਗਜ਼ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। 2022 ਦੀ ਜੇਤੂ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਇਸ ਮੈਚ (PBKS vs GT) ‘ਚ ਉਨ੍ਹਾਂ ਦੇ ਪਲੇਇੰਗ 11 ‘ਚ ਚਾਰ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਪਹਿਲੀ ਵਾਰ ਪੰਜਾਬ ਕਿੰਗਜ਼ ਦੀ ਕਪਤਾਨੀ ਕਰ ਰਹੇ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਨ੍ਹਾਂ ਦੇ ਪਲੇਇੰਗ 11 ‘ਚ ਇੱਕ ਸਪਿਨਰ ਅਤੇ ਤਿੰਨ ਤੇਜ਼ ਗੇਂਦਬਾਜ਼ ਸ਼ਾਮਲ ਕੀਤੇ ਗਏ ਹਨ।
ਪੰਜਾਬ ਕਿੰਗਜ਼ ਦੀ ਪਾਰੀ ਸ਼ੁਰੂ ਹੋ ਗਈ ਹੈ। ਪ੍ਰਿਯਾਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਕ੍ਰੀਜ਼ ‘ਤੇ ਹਨ। ਮੁਹੰਮਦ ਸਿਰਾਜ ਗੁਜਰਾਤ ਲਈ ਪਹਿਲਾ ਓਵਰ ਸੁੱਟ ਰਿਹਾ ਹੈ। ਪੰਜਾਬ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਇਸਦੀ ਬੱਲੇਬਾਜ਼ੀ ਮੁੱਖ ਤੌਰ ‘ਤੇ ਕਪਤਾਨ ਅਈਅਰ, ਜੋਸ਼ ਇੰਗਲਿਸ, ਪ੍ਰਭਸਿਮਰਨ ਸਿੰਘ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈੱਲ ‘ਤੇ ਨਿਰਭਰ ਕਰੇਗੀ।
ਪੰਜਾਬ ਦੀ ਟੀਮ ਕੋਲ ਅਜ਼ਮਤੁੱਲਾ ਉਮਰਜ਼ਈ, ਸਟੋਇਨਿਸ, ਮਾਰਕੋ ਜਾਨਸਨ, ਸ਼ਸ਼ਾਂਕ ਸਿੰਘ ਅਤੇ ਮੁਸ਼ੀਰ ਖਾਨ ਵਰਗੇ ਹਰਫ਼ਨਮੌਲਾ ਖਿਡਾਰੀ ਹਨ। ਪੰਜਾਬ ਦੇ ਤੇਜ਼ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਅਰਸ਼ਦੀਪ ਸਿੰਘ ਕਰਨਗੇ। ਉਸ ਤੋਂ ਇਲਾਵਾ, ਪੰਜਾਬ ਦੇ ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਲੌਕੀ ਫਰਗੂਸਨ, ਕੁਲਦੀਪ ਸੇਨ ਅਤੇ ਯਸ਼ ਠਾਕੁਰ ਸ਼ਾਮਲ ਹਨ, ਜਦੋਂ ਕਿ ਲੈੱਗ-ਸਪਿਨਰ ਯੁਜਵੇਂਦਰ ਚਾਹਲ ਅਤੇ ਖੱਬੇ ਹੱਥ ਦੇ ਸਪਿਨਰ ਹਰਪ੍ਰੀਤ ਬਰਾੜ ਸਪਿਨ ਵਿਭਾਗ ਨੂੰ ਸੰਭਾਲਣਗੇ।
Read More: PBKS ਬਨਾਮ GT: ਅੱਜ ਗੁਜਰਾਤ ਟਾਈਟਨਸ ਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ, ਜਾਣੋ ਪਿੱਚ ਰਿਪੋਰਟ ਤੇ ਮੌਸਮ