ਚੰਡੀਗੜ੍ਹ, 13 ਮਈ 2025: PBKS ਬਨਾਮ DC: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ (13 ਮਈ) ਨੂੰ ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਆਈਪੀਐਲ 17 ਮਈ ਨੂੰ ਮੁੜ ਸ਼ੁਰੂ ਹੋਵੇਗਾ | ਆਈਪੀਐਲ 2025 17 ਮਈ ਨੂੰ ਬੈਂਗਲੁਰੂ ‘ਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੈਚ ਨਾਲ ਮੁੜ ਸ਼ੁਰੂ ਹੋਵੇਗਾ। ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਵਿਚਕਾਰ ਮੈਚ, ਜੋ ਕਿ 9 ਮਈ ਨੂੰ ਵਧਦੇ ਤਣਾਅ ਕਾਰਨ ਵਿਚਕਾਰ ਹੀ ਰੱਦ ਕਰ ਦਿੱਤਾ ਗਿਆ ਸੀ, 24 ਮਈ ਨੂੰ ਜੈਪੁਰ ‘ਚ ਖੇਡਿਆ ਜਾਵੇਗਾ।
ਟੂਰਨਾਮੈਂਟ ਦੇ ਬਾਕੀ ਮੈਚ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਪਾਰ ਤਣਾਅ ਕਾਰਨ 9 ਮਈ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤੇ ਗਏ ਸਨ, ਛੇ ਥਾਵਾਂ ‘ਤੇ ਖੇਡੇ ਜਾਣਗੇ। ਆਈਪੀਐਲ 2025 ਦਾ ਮੁਲਤਵੀ ਹੋਣਾ ਰਾਇਲ ਚੈਲੇਂਜਰਜ਼ ਬੰਗਲੁਰੂ ਲਈ ਇੱਕ ਵੱਡਾ ਝਟਕਾ ਹੈ। ਇਸ ਸੀਜ਼ਨ ‘ਚ ਹੁਣ ਮਹਿੰਦਰ ਸਿੰਘ ਧੋਨੀ ਚੇਨਈ ‘ਚ ਖੇਡਦੇ ਨਹੀਂ ਦਿਖਾਈ ਦੇਣਗੇ।
ਆਈਪੀਐਲ 2025 ਦੇ ਨਵੇਂ ਸ਼ਡਿਊਲ ਵਿੱਚ 13 ਲੀਗ ਅਤੇ ਚਾਰ ਪਲੇਆਫ ਮੈਚ ਸ਼ਾਮਲ ਹਨ। 26 ਮਈ ਨੂੰ ਜੈਪੁਰ ‘ਚ ਪੰਜਾਬ ਕਿੰਗਜ਼ ਦਾ ਇੱਥੇ ਮੁੰਬਈ ਇੰਡੀਅਨਜ਼ (MI) ਨਾਲ ਮੁਕਾਬਲਾ ਹੋਣਾ ਹੈ। ਉਨ੍ਹਾਂ ਨੂੰ ਅਸਲ ‘ਚ ਇਹ ਮੈਚ 11 ਮਈ ਨੂੰ ਧਰਮਸ਼ਾਲਾ ‘ਚ ਆਪਣੇ ਦੂਜੇ ਘਰੇਲੂ ਮੈਦਾਨ ‘ਤੇ ਖੇਡਣ ਦਾ ਪ੍ਰੋਗਰਾਮ ਸੀ।
ਬੀਸੀਸੀਆਈ ਨੇ ਅਜੇ ਤੱਕ ਪਲੇਆਫ ਅਤੇ ਫਾਈਨਲ ਲਈ ਥਾਵਾਂ ਦਾ ਐਲਾਨ ਨਹੀਂ ਕੀਤਾ ਹੈ। ਕੁਆਲੀਫਾਇਰ-1 29 ਮਈ ਨੂੰ ਹੋਵੇਗਾ। ਐਲੀਮੀਨੇਟਰ 30 ਮਈ ਨੂੰ, ਕੁਆਲੀਫਾਇਰ-2 1 ਜੂਨ ਨੂੰ ਅਤੇ ਫਾਈਨਲ 3 ਜੂਨ ਨੂੰ ਹੋਵੇਗਾ।
Read More: IPL 2025: ਬੀਸੀਸੀਆਈ ਦਾ ਵੱਡਾ ਫੈਸਲਾ, ਆਈਪੀਐਲ 2025 ਅਣਮਿੱਥੇ ਸਮੇਂ ਲਈ ਮੁਲਤਵੀ