ਚੇਨਈ, 30 ਅਪ੍ਰੈਲ 2025: PBKS ਬਨਾਮ CSK: ਇੰਡੀਅਨ ਪ੍ਰੀਮੀਅਰ ਲੀਗ 2025 ‘ਚ ਅੱਜ ਦੇ ਮੈਚ ‘ਚ ਚੇਪੌਕ ਦੇ ਐਮਏ ਚਿਦੰਬਰਮ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਦੀ ਚੇਨਈ ਸੁਪਰ ਕਿੰਗਜ਼ ਨਾਲ ਟੱਕਰ ਹੋਵੇਗੀ | ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ ਅਤੇ 7:30 ਵਜੇ ਸ਼ੁਰੂ ਹੋਵੇਗਾ।
ਪੰਜਾਬ ਕਿੰਗਜ਼ ਨੇ ਚੇਪਕ ਸਟੇਡੀਅਮ ‘ਚ ਆਪਣੇ ਸਾਰੇ ਪਿਛਲੇ ਤਿੰਨ ਮੈਚ ਜਿੱਤੇ ਹਨ। ਪੰਜਾਬ ਟੀਮ ਨੇ 2023 ‘ਚ ਸੀਐਸਕੇ ਨੂੰ 4 ਵਿਕਟਾਂ ਨਾਲ ਅਤੇ 2024 ‘ਚ 7 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ 2021 ‘ਚ ਪੰਜਾਬ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇਸ ਸਟੇਡੀਅਮ ਵਿੱਚ ਚੇਨਈ ਅਤੇ ਪੰਜਾਬ ਨੇ ਇੱਕ ਦੂਜੇ ਵਿਰੁੱਧ ਕੁੱਲ 8 ਮੈਚ ਖੇਡੇ ਹਨ। ਇਸ ਵਿੱਚ ਚੇਨਈ ਨੇ 4 ਮੈਚ ਜਿੱਤੇ ਹਨ ਅਤੇ ਪੰਜਾਬ ਕਿੰਗਜ਼ ਨੇ 3 ਮੈਚ ਆਪਣੇ ਨਾਂ ਕੀਤੇ ਹਨ।
ਆਈਪੀਐਲ ‘ਚ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ 31 ਮੈਚ (PBKS ਬਨਾਮ CSK) ਖੇਡੇ ਗਏ ਹਨ। ਜਿਨ੍ਹਾਂ ‘ਚੋਂ ਚੇਨਈ ਨੇ 16 ਮੈਚ ਜਿੱਤੇ ਅਤੇ ਪੰਜਾਬ ਕਿੰਗਜ਼ ਨੇ 15 ਮੈਚ ਜਿੱਤੇ। 2024 ਦੇ ਸੀਜ਼ਨ ‘ਚ, ‘ਦੋਵੇਂ ਟੀਮਾਂ 2 ਮੈਚਾਂ ‘ਚ ਭਿੜੀਆਂ, ਜਿਸ ‘ਚ ਦੋਵਾਂ ਨੇ 1-1 ਮੈਚ ਜਿੱਤੇ ਹਨ |
ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਿਅੰਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਸ਼ਾਨਦਾਰ ਫਾਰਮ ‘ਚ ਹਨ। ਪ੍ਰਿਯਾਂਸ਼ ਟੀਮ ਦਾ ਸਭ ਤੋਂ ਵਧੀਆ ਬੱਲੇਬਾਜ਼ ਹੈ, ਉਨ੍ਹਾਂ ਨੇ 9 ਮੈਚਾਂ ‘ਚ 323 ਦੌੜਾਂ ਬਣਾਈਆਂ ਹਨ, ਜਦੋਂ ਕਿ ਪ੍ਰਭਸਿਮਰਨ ਨੇ 292 ਦੌੜਾਂ ਬਣਾਈਆਂ ਹਨ।
ਚੇਨਈ ਦੇ ਬੱਲੇਬਾਜ਼ਾਂ ਦਾ ਹਾਲੀਆ ਫਾਰਮ ਕੁਝ ਖਾਸ ਨਹੀਂ ਰਿਹਾ ਹੈ। ਸ਼ਿਵਮ ਦੂਬੇ ਨੂੰ ਛੱਡ ਕੇ, ਟੀਮ ‘ਚੋਂ ਕਿਸੇ ਨੇ ਵੀ ਮੌਜੂਦਾ ਸੀਜ਼ਨ ਦੇ 9 ਮੈਚਾਂ ‘ਚ 200 ਦੌੜਾਂ ਨਹੀਂ ਬਣਾਈਆਂ ਹਨ। ਦੂਬੇ ਨੇ 133.70 ਦੇ ਸਟ੍ਰਾਈਕ ਰੇਟ ਨਾਲ 242 ਦੌੜਾਂ ਬਣਾਈਆਂ ਹਨ। ਜਦੋਂ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਨੇ 9 ਮੈਚਾਂ ਵਿੱਚ 140 ਦੌੜਾਂ ਬਣਾਈਆਂ ਹਨ।
ਚੇਨਈ ਦੀ ਪਿੱਚ ਰਿਪੋਰਟ
ਚੇਨਈ ਦੀ ਪਿੱਚ ਲਾਲ ਮਿੱਟੀ ਦੀ ਬਣੀ ਹੋਈ ਹੈ ਜੋ ਆਮ ਤੌਰ ‘ਤੇ ਸਪਿਨਰਾਂ ਦੀ ਮੱਦਦ ਕਰਦੀ ਹੈ। ਹਾਲਾਂਕਿ, ਤੇਜ਼ ਗੇਂਦਬਾਜ਼ਾਂ ਨੂੰ ਵੀ ਪਹਿਲੇ ਕੁਝ ਓਵਰਾਂ ‘ਚ ਫਾਇਦਾ ਮਿਲਦਾ ਹੈ। ਇਸ ਮੈਦਾਨ ‘ਤੇ ਪਹਿਲੀ ਪਾਰੀ ਦਾ ਔਸਤ ਸਕੋਰ 163 ਦੌੜਾਂ ਹੈ। ਚੇਪੌਕ ਸਟੇਡੀਅਮ ਨੇ 90 ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਇਨ੍ਹਾਂ ‘ਚੋਂ 51 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦੋਂ ਕਿ ਬਾਅਦ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 39 ਮੈਚ ਜਿੱਤੇ ਹਨ।
ਮੌਸਮ ਦੇ ਹਾਲਾਤ
AccuWeather ਦੇ ਮੁਤਾਬਕ 30 ਅਪ੍ਰੈਲ ਨੂੰ ਚੇਨਈ ‘ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ 28 ਡਿਗਰੀ ਰਹਿਣ ਦੀ ਉਮੀਦ ਹੈ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਅਜਿਹੀ ਸਥਿਤੀ ‘ਚ ਖਿਡਾਰੀਆਂ ਨੂੰ ਗਰਮੀ ਕਾਰਨ ਘੱਟ ਪਰੇਸ਼ਾਨੀ ਹੋਵੇਗੀ। ਮੈਚ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
Read More: DC ਬਨਾਮ KKR: ਕੋਲਕਾਤਾ ਨੇ ਦਿੱਲੀ ਕੈਪੀਟਲਜ਼ ਨੂੰ 14 ਦੌੜਾਂ ਨਾਲ ਹਰਾਇਆ