PBKS ਬਨਾਮ CSK

PBKS ਬਨਾਮ CSK: ਮੁੱਲਾਂਪੁਰ ਵਿਖੇ ਅੱਜ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ

ਚੰਡੀਗੜ੍ਹ, 08 ਅਪ੍ਰੈਲ 2025: PBKS ਬਨਾਮ CSK: ਇੰਡੀਅਨ ਪ੍ਰੀਮੀਅਰ ਲੀਗ (IPL) 2025 ‘ਚ ਅੱਜ ਦਾ ਦੂਜਾ ਮੈਚ ਪੰਜਾਬ ਕਿੰਗਜ਼ (PBKS) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਖੇਡਿਆ ਜਾਵੇਗਾ। ਇਹ ਇਸ ਸੀਜ਼ਨ ਦਾ 22ਵਾਂ ਮੈਚ ਹੋਵੇਗਾ। ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਇਹ ਪਹਿਲਾ ਮੈਚ ਹੋਵੇਗਾ | ਇਹ ਮੈਚ ਮੁੱਲਾਂਪੁਰ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ।

ਜਿਕਰਯੋਗ ਹੈ ਕਿ ਪੰਜਾਬ ਕਿੰਗਜ਼ (PBKS) ਨੂੰ ਪਿਛਲੇ ਮੈਚ ਰਾਜਸਥਾਨ ਤੋਂ ਹਾਰ ਮਿਲੀ ਹੈ | ਦੂਜੇ ਪਾਸੇ ਚੇਨਈ ਸੁਪਰ ਕਿੰਗਜ਼ ਵੀ ਜਿੱਤ ਲਈ ਸੰਘਰਸ਼ ਕਰ ਰਹੀ ਹੈ | ਇਸ ਸੀਜ਼ਨ ‘ਚ ਹੁਣ ਤੱਕ ਚੇਨਈ ਸੁਪਰ ਕਿੰਗਜ਼ ਨੇ 4 ਮੈਚ ਅਤੇ ਪੰਜਾਬ ਕਿੰਗਜ਼ ਨੇ 3 ਮੈਚ ਖੇਡੇ ਹਨ। ਚੇਨਈ 4 ‘ਚੋਂ ਸਿਰਫ਼ 1 ਮੈਚ ਹੀ ਜਿੱਤ ਸਕਿਆ ਹੈ। ਪੰਜਾਬ ਨੇ ਪਹਿਲੇ 2 ਮੈਚ ਜਿੱਤੇ ਅਤੇ 1 ਹਾਰਿਆ, ਸੀਐਸਕੇ ਨੇ ਦੋਵਾਂ ਟੀਮਾਂ ਵਿਚਕਾਰ ਆਖਰੀ ਮੈਚ 2024 ‘ਚ ਜਿੱਤਿਆ ਸੀ।

ਚੇਨਈ ਸੁਪਰ ਕਿੰਗਜ਼ ਦਾ ਆਹਮੋ-ਸਾਹਮਣੇ ਮੈਚਾਂ ‘ਚ ਹੱਥ ਉੱਪਰ ਹੈ। ਹੁਣ ਤੱਕ, ਆਈਪੀਐਲ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਕੁੱਲ 30 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਸੀਐਸਕੇ ਨੇ 16 ਮੈਚ ਜਿੱਤੇ ਹਨ ਅਤੇ ਪੰਜਾਬ ਕਿੰਗਜ਼ ਨੇ 14 ਮੈਚ ਜਿੱਤੇ ਹਨ।

ਸੀਐਸਕੇ ਦੇ ਕਪਤਾਨ ਰਿਤੁਰਾਜ ਗਾਇਕਵਾੜ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਰਿਤੁਰਾਜ ਨੇ 4 ਮੈਚਾਂ ‘ਚ ਕੁੱਲ 121 ਦੌੜਾਂ ਬਣਾਈਆਂ ਹਨ। ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਅਈਅਰ ਨੇ 3 ਮੈਚਾਂ ‘ਚ ਕੁੱਲ 159 ਦੌੜਾਂ ਬਣਾਈਆਂ ਹਨ। ਸੀਜ਼ਨ ਦੇ ਪਹਿਲੇ ਮੈਚ ‘ਚ, ਅਈਅਰ ਨੇ ਗੁਜਰਾਤ ਟਾਈਟਨਜ਼ ਵਿਰੁੱਧ 42 ਗੇਂਦਾਂ ‘ਚ 97 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਤੋਂ ਬਾਅਦ, ਅਨਕੈਪਡ ਖਿਡਾਰੀ ਨੇਹਲ ਵਢੇਰਾ ਨੇ 2 ਮੈਚਾਂ ‘ਚ 105 ਦੌੜਾਂ ਬਣਾਈਆਂ ਹਨ।

ਮੁੱਲਾਂਪੁਰ ਮੈਦਾਨ ਦੀ ਪਿੱਚ ਰਿਪੋਰਟ

ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਇੱਥੇ ਹਾਈ ਸਕੋਰਿੰਗ ਮੈਚ ਦੇਖੇ ਜਾ ਸਕਦੇ ਹਨ। ਹੁਣ ਤੱਕ ਇੱਥੇ 6 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 3 ਮੈਚਾਂ ‘ਚ ਪਹਿਲੀ ਪਾਰੀ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਅਤੇ 3 ਮੈਚਾਂ ‘ਚ, ਪਹਿਲਾਂ ਪਿੱਛਾ ਕਰਨ ਵਾਲੀ ਟੀਮ ਜਿੱਤੀ।

ਕਿਹੋ ਜਿਹਾ ਰਹੇਗਾ ਮੌਸਮ

ਮੁੱਲਾਂਪੁਰ ‘ਚ ਮੰਗਲਵਾਰ ਨੂੰ ਮੌਸਮ ਬਹੁਤ ਗਰਮ ਰਹੇਗਾ। ਅੱਜ ਇੱਥੇ ਕਾਫ਼ੀ ਧੁੱਪ ਰਹੇਗੀ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 22 ਤੋਂ 41 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਹਵਾ ਦੀ ਗਤੀ 13 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।

Read More: CSK ਬਨਾਮ DC: ਆਈਪੀਐਲ 2025 ‘ਚ ਦਿੱਲੀ ਕੈਪੀਟਲਜ਼ ਲਗਾਤਾਰ ਤੀਜੀ ਜਿੱਤ

Scroll to Top