ਚੰਡੀਗੜ੍ਹ, 09 ਅਪ੍ਰੈਲ 2025: PBKS ਬਨਾਮ CSK: ਆਈਪੀਐਲ 2025 ਦੇ 22ਵੇਂ ਮੈਚ ‘ਚ ਪੰਜਾਬ ਕਿੰਗਜ਼ (PBKS) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 18 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੂੰ ਮੁੱਲਾਂਪੁਰ ਸਟੇਡੀਅਮ ‘ਚ 220 ਦੌੜਾਂ ਦਾ ਟੀਚਾ ਰੱਖਿਆ |
ਇਸਦੇ ਜਵਾਬ ‘ਚ ਚੇਨਈ ਸੁਪਰ ਕਿੰਗਜ਼ ਨੇ ਸ਼ੁਰੂ ‘ਚ ਵਧੀਆ ਸ਼ੁਰੂਆਤ ਕੀਤੀ, ਪਰ ਚੇਨਈ 20 ਓਵਰਾਂ ‘ਚ 5 ਵਿਕਟਾਂ ‘ਤੇ ਸਿਰਫ਼ 201 ਦੌੜਾਂ ਹੀ ਬਣਾ ਸਕੀ। ਐਮਐਸ ਧੋਨੀ ਨੇ 12 ਗੇਂਦਾਂ ‘ਤੇ 27 ਦੌੜਾਂ ਬਣਾਈਆਂ। ਚੇਨਈ ਨੇ ਆਪਣਾ ਪਹਿਲਾ ਵਿਕਟ 7ਵੇਂ ਓਵਰ ‘ਚ ਗੁਆ ਦਿੱਤਾ। ਪ੍ਰਭਸਿਮਰਨ ਸਿੰਘ ਨੇ ਮੈਕਸਵੈੱਲ ਦੇ ਓਵਰ ਦੀ ਤੀਜੀ ਗੇਂਦ ‘ਤੇ ਰਚਿਨ ਰਵਿੰਦਰ ਨੂੰ ਸਟੰਪ ਆਊਟ ਕਰ ਦਿੱਤਾ। ਰਚਿਨ ਅੱਗੇ ਆ ਕੇ ਚੰਗੀ ਲੰਬਾਈ ਵਾਲੀ ਗੇਂਦ ਖੇਡਣਾ ਚਾਹੁੰਦਾ ਸੀ।
ਦੂਜੇ ਪਾਸੇ ਪ੍ਰਿਯਾਂਸ਼ ਆਰੀਆ (Priyansh Arya) ਨੇ 13ਵੇਂ ਓਵਰ ‘ਚ ਲਗਾਤਾਰ 4 ਚੌਕੇ ਲਗਾ ਕੇ ਸਿਰਫ਼ 39 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਪ੍ਰਿਯਾਂਸ਼ ਨੇ ਮਾਥਿਸ਼ ਪਥੀਰਾਨਾ ਦੇ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ‘ਤੇ ਤਿੰਨ ਛੱਕੇ ਮਾਰੇ। ਇਸ ਤੋਂ ਬਾਅਦ, ਪ੍ਰਿਯਾਂਸ਼ ਨੇ ਅਗਲੀ ਹੀ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਪ੍ਰਿਯਾਂਸ਼ ਆਰੀਆ ਆਈਪੀਐਲ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਦੂਜਾ ਭਾਰਤੀ ਬਣ ਗਿਆ।
ਪ੍ਰਿਯਾਂਸ਼ ਆਰੀਆ ਆਈਪੀਐਲ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਦੂਜਾ ਭਾਰਤੀ ਬਣ ਗਿਆ। ਉਨ੍ਹਾਂ ਤੋਂ ਪਹਿਲਾਂ ਯੂਸਫ਼ ਪਠਾਨ ਨੇ 2009 ‘ਚ 37 ਗੇਂਦਾਂ ‘ਚ ਸੈਂਕੜਾ ਲਗਾਇਆ ਸੀ। ਸਭ ਤੋਂ ਤੇਜ਼ ਸੈਂਕੜਾ ਕ੍ਰਿਸ ਗੇਲ ਦੇ ਨਾਮ ਹੈ। ਗੇਲ ਨੇ 30 ਗੇਂਦਾਂ ‘ਚ ਸੈਂਕੜਾ ਬਣਾਇਆ ਹੈ।
ਆਈਪੀਐਲ ਦੀ ਪਹਿਲੀ ਪਾਰੀ ‘ਚ 5 ਵਿਕਟਾਂ ਗੁਆਉਣ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਪੰਜਾਬ ਕਿੰਗਜ਼ ਨੇ ਆਪਣੇ ਨਾਂ ਕਰ ਲਿਆ | ਪੰਜਾਬ ਕਿੰਗਜ਼ ਦੀ ਟੀਮ ਨੇ 136 ਦੌੜਾਂ ਜੋੜੀਆਂ |
ਪੰਜਾਬ ਕਿੰਗਜ਼ ਨੇ 16 ਛੱਕੇ ਲਗਾਏ, ਜੋ ਕਿ ਆਈਪੀਐਲ ‘ਚ ਉਨ੍ਹਾਂ ਦਾ ਸਾਂਝਾ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ, ਪਿਛਲੇ ਸਾਲ ਪੰਜਾਬ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਈਡਨ ਗਾਰਡਨ ‘ਚ 24 ਛੱਕੇ ਲਗਾਏ ਸਨ।
Read More: PBKS ਬਨਾਮ CSK: ਮੁੱਲਾਂਪੁਰ ਵਿਖੇ ਅੱਜ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ