RuPay card

ਮਾਲਦੀਵ ‘ਚ RuPay ਕਾਰਡ ਰਾਹੀਂ ਭੁਗਤਾਨ ਸ਼ੁਰੂ, ਦੋਵੇਂ ਦੇਸ਼ਾਂ ਵਿਚਾਲੇ ਹੋਏ ਵੱਡੇ ਸਮਝੌਤੇ

ਚੰਡੀਗੜ੍ਹ, 07 ਅਕਤੂਬਰ 2024: Maldives President Muizzu india visit: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਭਾਰਤ ਦੌਰੇ ‘ਤੇ ਹਨ | ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੇ ਦਿੱਲੀ ਪੁੱਜਣ ‘ਤੇ ਰਾਸ਼ਟਰਪਤੀ ਭਵਨ ਦੇ ਵਿਹੜੇ ‘ਚ ਉਨ੍ਹਾਂ ਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਦੌਰਾਨ ਭਾਰਤ ਅਤੇ ਮਾਲਦੀਵ (Maldives) ਵਿਚਾਲੇ ਕਈ ਮਹੱਤਵਪੂਰਨ ਸਮਝੌਤਿਆਂ ਹੋਏ ਹਨ | ਇਸਦੇ ਨਾਲ ਹੀ ਮਾਲਦੀਵ ‘ਚ RuPay ਕਾਰਡ (RuPay card) ਰਾਹੀਂ ਭੁਗਤਾਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਇਸ ਤਰ੍ਹਾਂ ਦਾ ਪਹਿਲਾ ਲੈਣ-ਦੇਣ ਦੇਖਿਆ ਗਿਆ ਹੈ । ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੁਪੇ ਕਾਰਡ (RuPay card) ਕੁਝ ਦਿਨ ਪਹਿਲਾਂ ਮਾਲਦੀਵ ‘ਚ ਲਾਂਚ ਕੀਤਾ ਗਿਆ ਸੀ। ਆਉਣ ਵਾਲੇ ਸਮੇਂ ‘ਚ ਭਾਰਤ ਅਤੇ ਮਾਲਦੀਵ ਨੂੰ UPI ਰਾਹੀਂ ਜੋੜਿਆ ਜਾਵੇਗਾ।

ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਮਾਲਦੀਵ ਦੇ ਹਨੀਮਾਧੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ਦਾ ਉਦਘਾਟਨ ਕੀਤਾ ਹੈ । ਭਾਰਤ ਨੇ ਮਾਲਦੀਵ ਨੂੰ ਉਸਦੇ ਸਹਿਯੋਗ ਨਾਲ ਬਣਾਈਆਂ 700 ਤੋਂ ਵੱਧ ਸਮਾਜਿਕ ਰਿਹਾਇਸ਼ੀ ਇਕਾਈਆਂ ਵੀ ਸੌਂਪੀਆਂ। ਇਸ ਦੇ ਨਾਲ ਭਾਰਤ ਅਤੇ ਮਾਲਦੀਵ ਵਿਚਾਲੇ ਕਈ ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ। ਸਾਰੇ ਫੈਸਲੇ, ਨੀਂਹ ਪੱਥਰ ਅਤੇ ਉਦਘਾਟਨ ਹੈਦਰਾਬਾਦ ਹਾਊਸ ਵਿੱਚ ਪੀਐਮ ਮੋਦੀ ਅਤੇ ਮੋਇਜੂ ਦੀ ਮੁਲਾਕਾਤ ਤੋਂ ਬਾਅਦ ਲਏ ਗਏ ਸਨ।

ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਲਦੀਵ ਦੇ ਸਬੰਧ ਸਦੀਆਂ ਪੁਰਾਣੇ ਹਨ। ਭਾਰਤ ਮਾਲਦੀਵ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਅਤੇ ਕਰੀਬੀ ਦੋਸਤ ਹੈ। ਸਾਡੀ ਨੇਬਰਹੁੱਡ ਫਸਟ ਪਾਲਿਸੀ ਅਤੇ ਸਾਗਰ ਵਿਜ਼ਨ ‘ਚ ਮਾਲਦੀਵ ਦਾ ਮਹੱਤਵਪੂਰਨ ਸਥਾਨ ਹੈ।

ਉਨ੍ਹਾਂ ਕਿਹਾ ਕਿ ਅਸੀਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਏਕਤਾ ਹਾਰਬਰ ਪ੍ਰੋਜੈਕਟ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅਸੀਂ ਹਿੰਦ ਮਹਾਸਾਗਰ ਖੇਤਰ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਾਂਗੇ। ਮਾਲਦੀਵ ਦਾ ਇੱਕ ਸੰਸਥਾਪਕ ਮੈਂਬਰ ਵਜੋਂ ਕੋਲੰਬੋ ਸੁਰੱਖਿਆ ਸੰਮੇਲਨ ‘ਚ ਸ਼ਾਮਲ ਹੋਣ ਲਈ ਸਵਾਗਤ ਹੈ।

Scroll to Top