ਪਟਿਆਲਾ, 11 ਅਕਤੂਬਰ 2025: ਪਟਿਆਲਾ ਸ਼ਹਿਰ ਦੇ ਮਸ਼ਹੂਰ ਸਰਕਾਰੀ ਰਜਿੰਦਰਾ ਹਸਪਤਾਲ ‘ਚ ,ਇੱਕ ਮਰੀਜ਼ ਦੀ ਮੌਤ ਹੋਣ ਕਾਰਨ ਡਾਕਟਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਬਹਿਸ ਹੋ ਗਈ | ਪਰਿਵਾਰ ਦਾ ਦੋਸ਼ ਹੈ ਕਿ ਵਾਰਡ ਨੰਬਰ-12 ‘ਚ ਇੱਕ ਮਰੀਜ਼ ਦੀ ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ ਹੋ ਹੋਈ ਹੈ |
ਇਸ ਤੋਂ ਇਲਾਵਾ ਹਸਪਤਾਲ ਦੇ ਵਾਰਡ ਨੰਬਰ 12 ਦੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਕਥਿਤ ਤੌਰ ‘ਤੇ ਡਾਕਟਰਾਂ ਵੱਲੋਂ ਇੰਜੈਕਸ਼ਨ ਲਗਾਉਣ ਨਾਲ ਸੰਬੰਧਿਤ ਗੱਲਾਂ ਹੋ ਰਹੀਆਂ ਹਨ |
ਮਰੀਜ਼ ਦੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਹਾਲੇ ਤੱਕ ਸਰਕਾਰੀ ਰਜਿੰਦਰਾ ਹਸਪਤਾਲ ਵੱਲੋਂ ਨਾ ਤਾਂ ਸਿਵਲ ਪ੍ਰਸ਼ਾਸਨ, ਨਾ ਹਸਪਤਾਲ ਪ੍ਰਸ਼ਾਸਨ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਮਿਲ ਰਿਹਾ ਹੈ ਅਤੇ ਨਾ ਹੀ ਸਾਡੀ ਸੁਣਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਰਾਤ ਦੇ 12 ਵਜੇ ਮਾਹੌਲ ਉਸ ਵੇਲੇ ਭਖ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਸ਼ਰੀਰ ਨੂੰ ਐਮਰਜੈਂਸੀ ਦੇ ਬਾਹਰ ਰੱਖ ਕੇ ਰਸਤਾ ਬੰਦ ਕਰ ਦਿੱਤਾ। ਇਸ ਦੌਰਾਨ ਕਈ ਐਮਰਜੈਂਸੀ ਐਮਬੂਲੈਂਸਾਂ ‘ਚ ਹੋਰ ਮਰੀਜ਼ ਵੀ ਮੌਜੂਦ ਸਨ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਪਿਛਲੇ ਤਿੰਨ–ਚਾਰ ਘੰਟਿਆਂ ਤੋਂ ਕੋਈ ਵੀ ਅਧਿਕਾਰੀ ਜਾਂ ਜ਼ਿੰਮੇਵਾਰ ਵਿਅਕਤੀ ਸਾਡੀ ਗੱਲ ਸੁਣਨ ਲਈ ਨਹੀਂ ਆਇਆ |
Read More: ਘੱਗਰ ਦੇ ਹਰ 500 ਮੀਟਰ ’ਤੇ ਰੱਖੀ ਜਾ ਰਹੀ ਹੈ ਨਿਗਰਾਨੀ: DC ਡਾ. ਪ੍ਰੀਤੀ ਯਾਦਵ