ਪਟਿਆਲਾ, 17 ਅਗਸਤ 2024: ਪਟਿਆਲਾ ਦੇ ਅਰਬਨ ਸਟੇਟ ‘ਚ ਪਟਿਆਲਾ ਵੂਮੇਨ ਸੰਸਥਾ (Patiala Women’s Organization) ਨੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਆਜ਼ਾਦੀ ਦਿਹਾੜੇ ਦੇ ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਵਿਰਧ ਆਸ਼ਰਮ ਪਿੰਡ ਰੌਂਗਲਾ ਤੋਂ 20 ਬੁਜ਼ੁਰਗਾਂ ਨੂੰ ਸੱਦਿਆ ਗਿਆ ਸੀ। ਇਹਨਾਂ ਬੁਜ਼ੁਰਗਾਂ ਲਈ ਪਟਿਆਲਾ ਵੂਮੇਨ ਦੀਆਂ ਮੈਬਰਾਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਜਿਸ ਤੋਂ ਬਾਅਦ ਸਾਰਿਆ ਨੇ ਮਿਲ ਕੇ ਲੰਚ ਕੀਤਾ।
ਵਿਰਧ ਆਸ਼ਰਮ ਦੇ ਕਾਰਜ ਕਰਤਾ ਲਖਵਿੰਦਰ ਸਰੀਨ ਨੇ ਪਟਿਆਲਾ ਵੂਮਨ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਪਿਆਰ ਅਤੇ ਸਾਂਝ ਦੀ ਬਜ਼ੁਰਗਾਂ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ, ਅੱਜ ਇਹਨਾਂ ਨੂੰ ਓਹੀ ਪਿਆਰ ਅਤੇ ਸਾਂਝ ਮਿਲੀ ਹੈ। ਲਖਵਿੰਦਰ ਸਰੀਨ ਨੇ ਪਟਿਆਲਾ ਵੂਮੇਨ ਦੇ ਪ੍ਰਧਾਨ ਸ਼ਮਿੰਦਰ ਕੌਰ ਸੰਧੂ ਦਾ ਧੰਨਵਾਦ ਕੀਤਾ ਕਿ ਉਹਨਾਂ ਦੀ ਸੰਸਥਾ ਨੇ ਬਜ਼ੁਰਗਾਂ ਲਈ ਬਹੁਤ ਵਧੀਆ ਪ੍ਰੋਗਰਾਮ ਕਰਵਾਇਆ ਹੈ, ਸਗੋਂ ਆਸ਼ਰਮ ਲਈ ਇਕ ਇੰਡਕਸ਼ਨ ਕੁੱਕਰ ਵੀ ਦਿੱਤਾ।
ਸ਼ਮਿੰਦਰ ਕੌਰ ਸੰਧੂ ਨੇ ਕਿਹਾ ਕਿ ਇਹ ਉਹਨਾਂ ਦੇ ਜੀਵਨ ਦੇ ਸਭ ਤੋਂ ਸੁਖਦ ਪਲਾਂ ‘ਚੋਂ ਇਕ ਹੈ। ਉਹਨਾਂ ਨੇ ਸੇਵਾ ਦਾ ਇਹ ਮੌਕਾ ਦੇਣ ਲਈ ਲਖਵਿੰਦਰ ਸਰੀਨ ਦਾ ਧੰਨਵਾਦ ਕੀਤਾ। ਉਹਨਾਂ ਨੇ ਪ੍ਰਬੰਧਕ ਟੀਨਾ ਵਾਸਣ ਅਤੇ ਸੰਸਥਾ ਦੇ ਮੈਬਰ ਜਿਨਿਆ ਚੀਮਾ, ਜਸਪਾਲ ਕੌਰ, ਸੀਮਾ ਧੀਮਾਨ, ਸੋਨੀਆ ਸ਼ਰਮਾ ਅਤੇ ਮੋਨਿਕਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਹਾਡੇ ਸਹਿਯੋਗ ਬਿਨਾਂ ਇਹ ਪ੍ਰੋਗਰਾਮ ਸੰਭਵ ਨਹੀਂ ਸੀ |