ਪਟਿਆਲਾ, 31 ਜਨਵਰੀ 2024: ਪਿਛਲੇ ਦਿਨੀ ਪਟਿਆਲਾ (Patiala) ਦੇ ਵਿੱਚ ਸਮੀਰ ਕਟਾਰੀਆ (Sameer Kataria) ਨਾਂ ਦੇ ਨੌਜਵਾਨ ਦਾ ਕਤਲ ਹੋਇਆ ਸੀ, ਜਿਸ ‘ਚ ਪੁਲਿਸ ਨੂੰ ਹੁਣ ਸਫਲਤਾ ਹਾਸਲ ਹੋਈ ਹੈ | ਜਿਸ ‘ਚ ਪੁਲਿਸ ਮੁਤਾਬਕ ਕਤਲ ਕਰਨ ਵਾਲੇ ਅਭਿਸ਼ੇਕ ਨੂੰ ਜਦੋ ਫੜਨ ਦੀ ਕੋਸ਼ਿਸ ਕੀਤੀ ਤਾਂ ਉਸਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ 3 ਰਾਊਂਡ ਫਾਇਰ ਕੀਤੇ |
ਪੁਲਿਸ ਨੇ ਜਦੋ ਜਵਾਬੀ ਫਾਇਰ ਕੀਤੇ ਤਾਂ ਉਸ ਵਿੱਚ ਅਭਿਸ਼ੇਕ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਹੈ | ਇਸਦੇ ਨਾਲ ਹੀ ਪੁਲਿਸ ਨੇ ਕਤਲ ‘ਚ ਸ਼ਾਮਲ 3 ਹੋਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ | ਜਿਨ੍ਹਾਂ ‘ਚ ਦਿਨੇਸ਼ ਕੁਮਾਰ ਉਰਫ ਦਿਨੁ, ਅਭਿਸ਼ੇਕ ਕੁਮਾਰ, ਸਾਹਿਲ ਕੁਮਾਰ ਤੇ ਯੋਗੇਸ਼ ਮੋਰੀਆਂ ਸ਼ਾਮਲ ਹਨ |
ਐਸ.ਐਸ.ਪੀ ਪਟਿਆਲਾ (Patiala) ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚਾਰੇ ਜਣੇ ਪਹਿਲਾ ਲੁਧਿਆਣਾ ਤੋਂ ਇੱਕ i20 ਕਾਰ ਨੂੰ ਖੋਹ ਕੇ ਭੱਜ ਰਹੇ ਸੀ ਅਤੇ ਇਹਨਾਂ ਨੇ ਰੇਲਵੇ ਸਟੇਸ਼ਨ ‘ਤੇ ਉਹ ਗੱਡੀ ਖੜਾ ਕੇ ਟ੍ਰੇਨ ਵਿੱਚ ਬੈਠ ਕੇ ਇਹ ਪਟਿਆਲਾ ਆਏ | ਫਿਰ ਇਹਨਾਂ ਨੇ ਪਟਿਆਲੇ ਆ ਕੇ ਇਸ ਸਮੀਰ ਕਟਾਰੀਆ ਨਾਂ ਦੇ ਨੌਜਵਾਨ ਤੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਗੱਡੀ ਲੈ ਕੇ ਭੱਜ ਰਿਹਾ ਸੀ ਤਾਂ ਇਹਨਾਂ ਨੇ ਉਸਦੇ (Sameer Kataria) ਉੱਪਰ ਹਮਲਾ ਕੀਤਾ ਅਤੇ ਉਸਦੀ ਮੌਤ ਹੋ ਗਈ |
ਉਨ੍ਹਾਂ ਦੱਸਿਆ ਕਿ ਫਿਲਹਾਲ ਅਸੀਂ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਹਨਾਂ ਵਿੱਚ ਅਭਿਸ਼ੇਕ ਨੂੰ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਉਸ ਵਿੱਚ ਅਭਿਸ਼ੇਕ ਜ਼ਖਮੀ ਹੋ ਗਿਆ |