ਪਟਿਆਲਾ 19 ਜਨਵਰੀ 2024: ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ (Patiala police) ਵੱਲੋਂ ਕਰੀਮੀਨਲ ਅਪਰਾਧੀਆਂ ਅਤੇ ਬਦਮਾਸ਼ਾਂ ਖ਼ਿਲਾਫ਼ ਚਲਾਈ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ ਮੁਹੰਮਦ ਸਰਫਰਾਜ ਆਲਮ IPS, ਐਸ.ਪੀ. ਸਿਟੀ ਪਟਿਆਲਾ, ਹਰਬੀਰ ਸਿੰਘ ਅਟਵਾਲ PPS ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸੁਖਅਮ੍ਰਿਤ ਸਿੰਘ ਰੰਧਾਵਾ, PPS, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿਚ ਇੰਸਪੈਕਟਰ ਸ਼ਮਿੰਦਰ ਸਿੰਘ ਇਚਾਰਜ ਸੀ.ਆਈ.ਏ.ਪਟਿਆਲਾ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਲ ਪਟਿਆਲਾ ਨੇ ਮੋਗਾ ਦੇ ਕਬੱਡੀ ਖਿਡਾਰੀ ਹਰਵਿੰਦਰ ਬਿੰਦਰ ਪਰ ਪਿੰਡ ਧੂਰਕੋਟ ਵਿਖੇ ਹੋਏ ਜਾਨਲੇਵਾ ਹਮਲੇ ਦੇ ਦੂਜੇ ਸ਼ੂਟਰ ਯਸਮਨ ਸਿੰਘ ਉਰਫ ਯੱਸੂ ਉਰਫ ਅਮਨ ਥਰਮਲ ਸਵ: ਬਲਜਿੰਦਰ ਸਿੰਘ ਵਾਸੀ ਵਾਰਡ ਨੰਬਰ 03 ਮੇਨ ਗਲੀ ਮੁਹੱਲਾ ਹਜੂਰਾ ਕਪੂਰਾ ਨੇੜੇ ਸਟੈਲਾ ਹੋਟਲ ਬਰਨਾਲਾ ਰੋਡ ਥਾਣਾ ਥਰਮਲ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ |
ਪੁਲਿਸ ਮੁਤਾਬਕ ਜਿਸ ਪਾਸੋਂ 2 ਪਿਸਟਲ 32 ਬੋਰ ਸਮੇਤ 10 ਰੋਦ ਬਰਾਮਦ ਹੋਏ ਹਨ ਮੁਲਜ਼ਮ ਯਸਮਨ ਸਿੰਘ ਜੋ ਕਿ ਲਾਰੈਂਸ ਬਿਸ਼ਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ ਹੈ ਜੋ ਜੱਗਾ ਧੂਰਕੋਟ ਦੇ ਕਹਿਣ ‘ਤੇ ਹੀ ਹਰਵਿੰਦਰ ਬਿੰਦਰੂ ਨੂੰ ਘਰ ‘ਚ ਹੀ ਮਾਰ ਦੇਣ ਦੀ ਨੀਆਤ ਨਾਲ ਫਾਇਰਿੰਗ ਕੀਤੀ ਸੀ।