Patiala

ਪਟਿਆਲਾ ਪੁਲਿਸ ਵੱਲੋਂ 06 ਘੰਟੇ ਦੇ ਅੰਦਰ ਨਾਭਾ ਰੋਡ ‘ਤੇ ਹੋਏ ਕਤਲ ਨੂੰ ਸੁਲਝਾ ਕੇ ਦੋਸ਼ੀ ਕਾਬੂ

ਪਟਿਆਲਾ 05 ਮਈ 2023: ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਆਈ.ਜੀ.ਪੀ.ਪਟਿਆਲਾ ਰੇਂਜ ਪਟਿਆਲਾ (Patiala) ਅਤੇ ਵਰੁਣ ਸ਼ਰਮਾਂ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਸਾਡੇ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 04.05.2023 ਨੂੰ ਦਰਸ਼ਨ ਕੁਮਾਰ ਸਿੰਗਲਾ ਪੁੱਤਰ ਪਿਆਰਾ ਲਾਲ ਸਿੰਗਲਾ ਵਾਸੀ ਰਾਮ ਨਗਰ, ਸੁਨਾਮ ਦਾ ਨਾਭਾ ਰੋਡ ਪਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ । ਪਟਿਆਲਾ ਪੁਲਿਸ ਨੇ ਮਹਿਜ 06 ਘੰਟੇ ਵਿੱਚ ਹੀ ਇਸ ਕਤਲ ਨੂੰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪਟਿਆਲਾ (Patiala) ਪੁਲਿਸ ਨੂੰ ਦਰਸ਼ਨ ਕੁਮਾਰ ਸਿੰਗਲਾ ਜਿਸ ਦਾ ਕਿ ਨਾਭਾ ਰੋਡ ਪਟਿਆਲਾ ਵਿਖੇ ਸਰਵਿਸ ਪ੍ਰੋਵਾਇਡਰ ਦਾ ਦਫਤਰ ਹੈ, ਜਿਸਦਾ ਦਾ ਮਿਤੀ 04.05,2023 ਨੂੰ ਅਣਪਛਾਤੇ ਬੰਦੇ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ | ਮੌਕੇ ਤੋਂ ਦੋਸ਼ੀ ਕਤਲ ਕਰਕੇ ਮੋਟਰਸਾਇਕਲ ਪਰ ਫਰਾਰ ਹੋ ਗਿਆ ਸੀ ਬਾਰੇ ਇਤਲਾਹ ਮਿਲੀ ਸੀ, ਜਿਸਤੇ ਕਿ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਸਮੇਤ ਅਫਸਰਾਂ ਦੇ ਮੌਕੇ ਤੇ ਪਹੁੰਚੇ |

ਇਸ ਕੇਸ ਨੂੰ ਟਰੇਸ ਕਰਨ ਲਈ  ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਵੈਭਵ ਚੌਧਰੀ ਆਈ.ਪੀ.ਐਸ. ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ, ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਐਸ.ਆਈ. ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਐਸ.ਆਈ. ਅਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਟੀਮ ਦਾ ਗਠਨ ਕਰਕੇ ਕੀਤਾ ਗਿਆ|

ਇਸ ਤੋਂ ਬਿਨ੍ਹਾ ਵੈਰੀ ਤੌਰ ਤੇ ਇੰਟਰਸਟੇਟ ਅਤੇ ਇੰਟਰ ਡਿਸਟਕ ਨਾਕਾਬੰਦੀ ਕਰਵਾਈ ਗਈ ਅਤੇ ਸਾਰੀ ਪੁਲਿਸ ਫੋਰਸ ਨੂੰ ਅਲਰਟ ਕੀਤਾ ਗਿਆ ਅਤੇ ਗੁਆਢੀ ਜ਼ਿਲ੍ਹਿਆਂ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ, ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫਤੀਸ ਕਰਦੇ ਹੋਏ ਮਹਿਜ 06 ਘੰਟੇ ਦੇ ਅੰਦਰ ਹੀ ਦਰਸ਼ਨ ਕੁਮਾਰ ਸਿੰਗਲਾ ਦਾ ਅੰਨ੍ਹਾ ਕਤਲ ਨੂੰ ਟਰੇਸ ਕਰਕੇ ਦੋਸੀ ਪਵਨ ਬਜਾਜ ਉਰਫ ਰਿੰਕੂ ਪੁੱਤਰ ਸ਼ਾਂਤੀ ਲਾਲ ਬਜਾਜ ਵਾਸੀ LIG ਕੁਆਟਰ ਨੰਬਰ 175 ਫੇਸ-1 ਅਰਬਨ ਅਸਟੇਟ ਪਟਿਆਲਾ ਥਾਣਾ ਅਰਥਨ ਅਸਟੇਟ ਪਟਿਆਲਾ ਹਾਲ ਰੋਇਲ ਸਿਟੀ ਨੇੜੇ ਅਰਥਨ ਅਸਟੇਟ ਪਟਿਆਲਾ ਮਿਤੀ 04.05.2023 ਨੂੰ ਨਾਭਾ ਪਟਿਆਲਾ ਰੋਡ ਨੇੜੇ ਪਿੰਡ ਰੌਣੀ ਤੋ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ (ਲਾਇਸੰਸੀ) ਰਿਵਾਲਵਰ 32 ਬੋਰ ਸਮੇਤ 5 ਖਾਲੀ ਖੋਲ ਅਤੇ ਵਾਰਦਾਤ ਵਿੱਚ ਵਰਤਿਆ ਬੁਲਟ ਮੋਟਰਸਾਇਕਲ ਨੰਬਰੀ PB11BV-4379 ਬਰਾਮਦ ਕੀਤਾ ਗਿਆ ਹੈ।

ਘਟਨਾ ਦਾ ਵੇਰਵਾ :

ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਮਿਤੀ 04:05.2023 ਨੂੰ ਵਕਤ ਕਰੀਬ 09:40 ਏਐਮ ਪਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨਾਭਾ ਰੋਡ ਪਰ ਦਰਸ਼ਨ ਕੁਮਾਰ ਸਿੰਗਲਾ ਨਾਮ ਦੇ ਵਿਅਕਤੀ ਨੂੰ ਉਸ ਦੇ ਦਫਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ।ਜੋ ਦਰਸ਼ਨ ਕੁਮਾਰ ਸਿੰਗਲਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ (Patiala) ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਵੱਲੋਂ ਚੈੱਕ ਕਰਨ ਤੇ ਮ੍ਰਿਤਕ ਘੋਸਿਤ ਕੀਤਾ ਗਿਆ | ਜਿਸਦੇ ਦੇ ਸਿਰ, ਪੇਟ ਅਤੇ ਪਿੰਡ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ, ਇਸ ਘਟਨਾ ਸਮੇਂ ਇਸ ਦਾ ਲੜਕਾ ਸੈਰੀ ਸਿੰਗਲਾ ਨਾਲ ਹੀ ਸੀ ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 62 ਮਿਤੀ 04.05.2023 ਅ/ਧ 302 ਹਿੰ:ਦ 25/27/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਜੋ ਦਰਸ਼ਨ ਕੁਮਾਰ ਸਿੰਗਲਾ ਦੀ ਉਮਰ ਕਰੀਬ 56 ਸਾਲ ਸੀ ਜੋ ਸੁਨਾਮ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਨਾਭਾ ਰੋਡ ਪਟਿਆਲਾ ਵਿਖੇ ਇਸ ਦਾ ਐਸ.ਐਸ.ਸਰਵਿਸ ਪ੍ਰੋਵਾਇਡਰ ਦੇ ਨਾਮ ਪਰ ਦਫਤਰ ਸੀ।ਜੋ ਇਹ ਮੁੱਖ ਤੌਰ ਤੇ PRTC ਜਾਂ ਹੋਰ ਅਦਾਰਿਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਤੌਰ ਠੇਕੇ ਪਰ ਕਰਮਚਾਰੀ ਮੁਹੱਈਆਂ ਕਰਾਉਂਦਾ ਸੀ।

ਵਜ੍ਹਾ ਰੰਜਿਸ਼:

ਇਸ ਕਤਲ ਦੀ ਵਜ੍ਹਾ ਰੰਜਸ ਇਹ ਹੈ ਕਿ ਦਰਸ਼ਨ ਕੁਮਾਰ ਸਿੰਗਲਾ ਜੋ ਕਿ ਸਰਵਿਸ ਪ੍ਰੋਵਾਇਡਰ ਦਾ ਕੰਮ ਕਾਫੀ ਵੱਡੇ ਪੱਧਰ ਤੇ ਕਰਦਾ ਸੀ, ਇਸ ਦੀ ਫ਼ਰਮ ਦਾ ਨਾਮ SS ਸਰਵਿਸ ਪ੍ਰੋਵਾਇਡਰ ਨਾਮ ‘ਤੇ ਦਫਤਰ ਨਾਭਾ ਰੋਡ ਤੇ ਸਥਿਤ ਹੈ ਜੋ ਦੋਸ਼ੀ ਪਵਨ ਬਜ਼ਾਜ ਦੀ ਕਾਫੀ ਅਰਸੇ ਤੋਂ ਇਸ ਕਾਰੋਬਾਰ ਵਿੱਚ ਸ਼ਾਮਲ ਸੀ | ਇਸ ਦੀ ਫਰਮ ਦਾ ਨਾਮ Ms ਪਵਨ ਬਜਾਜ ਹੈ। ਇੰਨ੍ਹਾਂ ਦੇ ਆਪਣੇ ਕਾਰੋਬਾਰ ਨੂੰ ਨੂੰ ਲੈ ਕੇ ਕਾਫੀ ਦੇਰ ਤੋਂ ਖਿਚਤਾਣ ਸੀ ਤੇ ਇੰਨਾ ਨੇ ਇਕ ਦੂਜੇ ਦੇ ਖਿਲਾਫ ਕਾਫ਼ੀ ਮਹਿਕਮਿਆਂ ਜਾਂ ਫਰਮਾਂ ਵਿੱਚ ਇਕ ਦੂਜੇ ਦੇ ਖਿਲਾਫ ਸ਼ਿਕਾਇਤਾਂ ਵੀ ਕੀਤੀਆਂ ਹੋਈਆਂ ਸਨ।

ਜੋ ਹੁਣ ਵੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਪੈਰਾ ਮੈਡੀਕਲ ਸਟਾਫ ਦਾ ਪਵਨ ਬਜਾਜ ਨੇ ਕਨਟ੍ਰੈਕਟ ਲਿਆ ਸੀ, ਜੋ ਦੋਵਾਂ ਧਿਰਾਂ ਦੀ 4-5 ਸਾਲ ਤੋਂ ਆਪਸ ਵਿੱਚ ਖਿਚੋਤਾਣ ਚੱਲ ਰਹੀ ਸੀ, ਜਿਸ ਦੇ ਚਲਦੇ ਹੀ ਪਵਨ ਬਜਾਜ ਨੇ ਦਰਸਨ ਕੁਮਾਰ ਸਿੰਗਲਾ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਤੇ ਮਿਤੀ 04.05.2023 ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ| ਵਰੁਣ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸ਼ੀ ਪਵਨ ਬਜਾਜ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੌਕਾ ਤੋਂ ਹੁਣ ਤੱਕ ਦੀ ਤਫਤੀਸ ਤੋਂ ਮੁੱਖ ਤੌਰ ‘ਤੇ ਪਵਨ ਬਜਾਜ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਨੇ ਇੰਕਸਾਫ ਵੀ ਕਰ ਲਿਆ ਹੈ ਜੋ ਪੁਲਿਸ ਡੂੰਘਾਈ ਨਾਲ ਹਰ ਪੱਖ ਤੋਂ ਇਸ ਕੇਸ ਦੀ ਤਫਤੀਸ ਕਰ ਰਹੀ ਹੈ।

ਗ੍ਰਿਫਤਾਰੀ ਸਬੰਧੀ

LIG ਕੁਆਟਰ ਨੰਬਰ ਗ੍ਰਿਫਤਾਰੀ ਦੇਸ਼ੀ ਪਵਨ ਬਜਾਜ ਉਰਫ ਰਿੰਕੂ ਉਕਤ ਮਿਤੀ 04:05.2023 ਨੂੰ ਪਟਿਆਲਾ ਨਾਤਾ ਰੋਡ ਨੇੜੇ ਪਿੰਡ ਰੌਣੀ ਤੇ

175 ਫੇਸ-1 ਅਰਥਨ ਅਸਟੇਟ ਪਟਿਆਲਾ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਰੋਇਲ ਸਿਟੀ ਨੇੜੇ ਅਰਬਨ ਅਸਟੇਟ ਪਟਿਆਲਾ | ਉਮਰ . 46 ਸਾਲ

ਪੜਾਈ : ਬੀ.ਏ ਪਾਸ

ਗ੍ਰਿਫਤਾਰ ਕੀਤਾ ਗਿਆ ਹੈ। ਬਰਾਮਦਗੀ ਇਕ ਬੁਲਟ ਮੋਟਰਸਾਇਕਲ ਨੰਬਰੀ PBI | EV4379 ਅਤੇ ਇਕ ਲਾਈਸੈਂਸੀ ਰਿਵਾਲਵਰ 32 ਬੋਰ ਸਮੇਤ 5 ਖੋਲ ਰੱਦ ਬਰਾਮਦ ਕੀਤੇ ਗਏ।

ਕਿੱਤਾ : ਪਿਛਲੇ 15 ਸਾਲ ਤੋਂ Ms ਪਵਨ ਬਜਾਜ ਦੇ ਨਾਮ ਪਰ ਬਿਸਨਸ ਕਰ ਰਿਹਾ ਹੈ, ਸਾਦੀਸਦਾ ਹੈ।

Scroll to Top