Patiala police

ਪਟਿਆਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਅਫੀਮ ਸਮੇਤ ਕੀਤਾ ਗ੍ਰਿਫਤਾਰ

ਪਟਿਆਲਾ, 27 ਅਕਤੂਬਰ 2023: ਵਰੁਨ ਸ਼ਰਮਾ, ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ (Patiala police) ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਸੁਰਿੰਦਰ ਮੋਹਨ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਵੱਲੋਂ ਨਸ਼ਾ ਰੋਕੂ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਤਹਿਤ ਮਿਤੀ 26-10-2023 ਨੂੰ ਏ.ਐਸ.ਆਈ ਗੁਰਮੀਤ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਮੇਨ ਜੀ.ਟੀ ਰੋਡ ਨੈਸਨਲ ਹਾਈਵੇ ਨੇੜੇ ਮਿਢਵੇ ਢਾਬਾ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੈਕਿੰਗ ਸਮੇਂ ਅੰਬਾਲਾ ਸਾਇਡ ਤੋਂ ਆਈ ਇੱਕ ਬੱਸ ਦੀ ਚੈਕਿੰਗ ਦੌਰਾਨ ਬੱਸ ਦੀ ਪਿਛਲੀ ਤਾਕੀ ‘ਚੋਂ ਇਕ ਮੋਨਾ ਨੋਜਵਾਨ ਬੱਸ ਤੋਂ ਥੱਲੇ ਉਤਰਿਆ ਜਿਸ ਦੇ ਮੋਡੇ ਵਿੱਚ ਇਕ ਪਿੱਠੂ ਬੈਗ ਪਾਇਆ ਹੋਇਆ ਸੀ l

ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਮਨੋਜ ਕੁਮਾਰ ਪੁੱਤਰ ਫਕੀਰਾ ਵਾਸੀ ਪਿੰਡ ਹਰੋਥਾ ਤਹਿਸੀਲ ਇਗਲਾਸ ਥਾਣਾ ਕੋਤਵਾਲੀ ਇਗਲਾਸ ਜ਼ਿਲ੍ਹਾ ਅਲੀਗੜ (ਉੱਤਰ ਪ੍ਰਦੇਸ਼) ਦੱਸਿਆ ਜਿਸ ਦੇ ਮੋਡੇ ਵਿੱਚ ਪਾਏ ਬੈਗ ਦੀ ਚੈਕਿੰਗ ਕਰਨ ਪਰ ਉਸ ਵਿੱਚੋ ਇੱਕ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 6 ਕਿੱਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਪਰ ਮਨੋਜ਼ ਕੁਮਾਰ ਦੇ ਖਿਲਾਫ ਮੁਕਦਮਾ ਨੰਬਰ 325 ਮਿਤੀ 26.10.2023 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ। ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪਟਿਆਲਾ  ਪੁਲਿਸ (Patiala police) ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਅਫੀਮ ਕਿਸ ਪਾਸੋ ਲੈ ਕਰ ਆਇਆ ਹੈ ਤੇ ਅੱਗੇ ਕਿਸ ਨੂੰ ਦੇਣੀ ਸੀ ।

 

Scroll to Top