ਚੰਡੀਗੜ੍ਹ, 2 ਦਸੰਬਰ 2024: ਪਟਿਆਲਾ ਪੁਲਿਸ (Patiala Police) ਨੇ 2 ਦਿਨ ਪਹਿਲਾਂ ਸ਼ਮਸ਼ਾਨਘਾਟ ‘ਚ ਹੋਏ ਇੱਕ ਨੌਜਵਾਨ ਦੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਪਟਿਆਲਾ ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਦੋ ਬਜ਼ੁਰਗਾਂ ਵੱਲੋਂ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਵਨੀਤ ਸਿੰਘ (ਉਮਰ ਕਰੀਬ 32 ਸਾਲ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ |
ਪੁਲਿਸ (Patiala Police) ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਹਥਿਆਰ ਕੀਤੇ ਗਏ ਹਨ | ਇਨ੍ਹਾਂ ‘ਚੋਂ 32 ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ ਹੈ। ਮਰਨ ਵਾਲਾ ਇਨ੍ਹਾਂ ਦਾ ਮੂੰਹ ਬੋਲਿਆ ਮੁੰਡਾ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਟਿਆਲਾ ਨੇ ਡਾਕਟਰ ਨਾਨਕ ਸਿੰਘ ਆਈ.ਪੀ.ਐਸ ਨੂੰ ਦੱਸਿਆ ਕਿ ਰਣਵੀਰ ਸਿੰਘ ਉਰਫ਼ ਮਿੱਠੂ ਅਤੇ ਉਸਦੇ ਦੋਸਤ ਮਲਕੀਤ ਸਿੰਘ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਤਲ ‘ਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਹੈ।
ਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਮਾਮਲਾ ਇੱਕ ਹੋਟਲ ਪ੍ਰਾਪਰਟੀ ਦਾ ਹੈ ਜੋ ਹਰਦੀਪ ਸਿੰਘ ਨੇ ਨਵਨੀਤ ਸਿੰਘ ਦੇ ਨਾਮ ‘ਤੇ ਦਿੱਤਾ ਸੀ, ਜੋ ਕਿ ਬਹੁਤ ਮਹਿੰਗੀ ਪ੍ਰਾਪਰਟੀ ਸੀ। ਐਸਐਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਵਨੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਐਸਐਸਪੀ ਮੁਤਾਬਵਕ ਇਨ੍ਹਾਂ ਦੋਵਾਂ ਮੁਲਜ਼ਮਾਂ ਖ਼ਿਲਾਫ਼ 80/90 ਦੇ ਦਹਾਕੇ ਦੇ ਕਈ ਕੇਸ ਵੀ ਪੁਲਿਸ ‘ਚ ਦਰਜ ਹਨ।