June 30, 2024 2:37 am
Ghanaur

Patiala News: ਘਨੌਰ ‘ਚ ਜ਼ਮੀਨੀ ਵਿਵਾਦ ਦੇ ਚੱਲਦੇ ਤਿੰਨ ਜਣਿਆਂ ਦੀ ਗਈ ਜਾਨ

ਪਟਿਆਲਾ, 26 ਜੂਨ 2024: ਪਟਿਆਲਾ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ‘ਚ 3 ਜਣਿਆਂ ਦੀ ਜਾਨ ਚਲੀ ਗਈ | ਮਿਲੀ ਜਾਣਕਾਰੀ ਮੁਤਾਬਕ ਘਨੌਰ (Ghanaur) ਦੇ ਪਿੰਡ ਚਤੁਰ ਨਗਰ ਨਿਗਾਵਾਂ ਨੇੜੇ ਆਪਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਗੋ+ਲੀ+ਆਂ ਚੱਲੀਆਂ ਅਤੇ ਗੋ+ਲੀ ਲੱਗਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ |

ਸੂਚਨਾ ਮਿਲਣ ‘ਤੇ ਵੱਡੀ ਗਿਣਤੀ ‘ਚ ਪੁਲਿਸ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਖੇਤਾਂ ‘ਚ ਪਈਆਂ ਮ੍ਰਿਤਕ ਦੇਹਾਂ ਨੂੰ ਐਂਬੂਲੈਂਸ ਰਾਹੀਂ ਪੋਸਟਮਾਰਟਮ ਦੇ ਲਈ ਭੇਜ ਦਿੱਤੀਆਂ ਹਨ | ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ |