ਪਟਿਆਲਾ 3 ਜਨਵਰੀ 2025: ਪੰਜਾਬ (punjab) ਵਿੱਚ ਕੜਾਕੇ ਦੀ ਠੰਡ ਨੇ 3 ਲੋਕਾਂ ਦੀ ਜਾਨ ਲੈ ਲਈ ਹੈ। ਜਾਣਕਾਰੀ ਮੁਤਾਬਕ ਪਟਿਆਲਾ ‘ਚ ਠੰਡ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਗੁਰਦੁਆਰਾ ਦੂਖ (Gurdwara Dukh Niwaran Sahib) ਨਿਵਾਰਨ ਸਾਹਿਬ ਨੇੜੇ ਖੰਡਾ ਚੌਕ ਤੋਂ 50 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸੇ ਤਰ੍ਹਾਂ ਦੂਸਰੀ ਮੌਤ ਥਾਣਾ ਪਸਿਆਣਾ ਦੇ ਪਿੰਡ ਢੱਕੜਬਾ ਵਿਖੇ ਹੋਈ ਹੈ, ਜਦਕਿ ਤੀਜੀ ਮੌਤ ਪਟਿਆਲਾ ਜੇਲ੍ਹ ਦੇ ਇੱਕ ਅੰਡਰ ਟਰਾਇਲ ਕੈਦੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਜੇਲ੍ਹ (Patiala jail) ਵਿੱਚ ਬੰਦ ਕੈਦੀ ਗੁਰਮੀਤ ਸਿੰਘ (65) ਵਾਸੀ ਮੋਰਿੰਡਾ 31 ਦਸੰਬਰ ਦੀ ਰਾਤ ਨੂੰ ਠੰਢ ਕਾਰਨ ਬਿਮਾਰ ਹੋ ਗਿਆ ਸੀ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਬੀਤੀ ਸਵੇਰੇ ਇਲਾਜ ਦੌਰਾਨ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਬਨੂੜ (banur) ਵਿੱਚ ਦਰਜ ਇੱਕ ਕੇਸ ਵਿੱਚ ਉਹ 25 ਨਵੰਬਰ ਤੋਂ ਪਟਿਆਲਾ (patiala jail) ਜੇਲ੍ਹ ਵਿੱਚ ਬੰਦ ਸੀ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਮੌਤ ਦੀ ਪੁਸ਼ਟੀ ਕੀਤੀ ਹੈ।
ਇਸੇ ਤਰ੍ਹਾਂ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ (civil line patiala) ਪਟਿਆਲਾ ਦੇ ਐੱਸ. ਐੱਚ.ਓ. ਅੰਮ੍ਰਿਤਬੀਰ ਚਾਹਲ ਦੀ ਅਗਵਾਈ ਹੇਠ ਪੁਲਿਸ ਨੇ ਮੁੱਢਲੀ ਕਾਰਵਾਈ ਕਰਦਿਆਂ ਖੰਡਾ ਚੌਕ ’ਚੋਂ ਮਿਲੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ। ਨਿਰਧਾਰਤ ਨਿਯਮਾਂ ਅਨੁਸਾਰ ਦੋਵੇਂ ਲਾਸ਼ਾਂ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਇੱਥੇ ਮੁਰਦਾਘਰ ਵਿੱਚ ਰੱਖਿਆ ਜਾਵੇਗਾ। ਮੌਤ ਦੇ ਅਸਲ ਕਾਰਨਾਂ ਦਾ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਪੁਲਿਸ ਮੁਤਾਬਕ ਦੋਵਾਂ ਦੇ ਸਰੀਰ ‘ਤੇ ਜ਼ਖ਼ਮ ਆਦਿ ਦੇ ਨਿਸ਼ਾਨ ਨਹੀਂ ਹਨ। ਇੱਥੇ ਬਹੁਤ ਸਾਰੇ ਬੇਘਰ ਲੋਕ ਧਾਰਮਿਕ ਸਥਾਨਾਂ ਦੇ ਨੇੜੇ ਸੜਕ ਕਿਨਾਰੇ ਰਹਿੰਦੇ ਹਨ।
ਮਾਹਰ ਸਲਾਹ
ਇਸ ਦੌਰਾਨ ਮਾਹਿਰਾਂ ਨੇ ਵਿਸ਼ੇਸ਼ ਹਦਾਇਤਾਂ ਦਿੰਦਿਆਂ ਕਿਹਾ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਕਰਕੇ ਠੰਢ ਤੋਂ ਬਚਣ ਦੀ ਲੋੜ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਯਾਤਰਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਗਰਮ ਪੈਰਾਂ ਅਤੇ ਹੱਥਾਂ ਨੂੰ ਗਰਮ ਕੱਪੜਿਆਂ ਨਾਲ ਢੱਕਣਾ ਚਾਹੀਦਾ ਹੈ। ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਤੁਰੰਤ ਮਾਹਿਰ ਡਾਕਟਰ (doctor) ਦੀ ਸਲਾਹ ਲਓ।