Patiala

Patiala News: ਆਸਟ੍ਰੇਲੀਆ ‘ਚ ਪਟਿਆਲਾ ਦੇ ਪੰਜਾਬੀ ਨੌਜਵਾਨ ਦਾ ਗੋ.ਲੀ ਮਾਰ ਕੇ ਕ.ਤ.ਲ

ਚੰਡੀਗੜ੍ਹ, 25 ਅਪ੍ਰੈਲ 2025: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਪੰਜਾਬੀ ਨੌਜਵਾਨ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18 ਸਾਲ) ਪੁੱਤਰ ਅਮਰਿੰਦਰ ਸਿੰਘ ਸਾਹਨੀ, ਵਾਸੀ ਗੁਲਾਬ ਨਗਰ ਕਲੋਨੀ, ਰਾਜਪੁਰਾ, ਪਟਿਆਲਾ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ‘ਚ ਇੱਕ ਕਾਰ ਪਾਰਕਿੰਗ ‘ਚ ਇੱਕ ਨੌਜਵਾਨ ਨਾਲ ਝਗੜੇ ਤੋਂ ਬਾਅਦ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਕੁਝ ਸਮੇਂ ਬਾਅਦ ਏਕਮ ਸਿੰਘ ਦੀ ਮੌਤ ਹੋ ਗਈ। ਜਦੋਂ ਤੋਂ ਪਰਿਵਾਰ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਹੈ, ਉਦੋਂ ਤੋਂ ਪਰਿਵਾਰ ਸਦਮੇ ‘ਚ ਹੈ। ਆਸਟ੍ਰੇਲੀਆਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ ਸਾਹਨੀ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ‘ਚ ਸੈਟਲ ਹੋ ਗਿਆ ਸੀ। ਕੱਲ੍ਹ ਵੀਰਵਾਰ ਰਾਤ ਨੂੰ ਲਗਭਗ 12:45 ਵਜੇ, ਏਕਮ ਸਿੰਘ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ‘ਚ ਇੱਕ ਪਾਰਕਿੰਗ ਦੇ ਵਿਚਕਾਰ ਪੜ੍ਹ ਰਿਹਾ ਸੀ। ਇਸ ਦੌਰਾਨ ਏਕਮ ਸਿੰਘ ਦੀ ਉੱਥੇ ਮੌਜੂਦ ਨੌਜਵਾਨਾਂ ਨਾਲ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਏਕਮ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਉਸਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ।

Read More: ਵਿਜੀਲੈਂਸ ਬਿਊਰੋ ਨੇ ਪਟਿਆਲਾ SDM ਦਫ਼ਤਰ ‘ਚ ਠੇਕੇ ‘ਤੇ ਤਾਇਨਾਤ ਕਲਰਕ ਨੂੰ ਕੀਤਾ ਗ੍ਰਿਫ਼ਤਾਰ

Scroll to Top