ਪਟਿਆਲਾ, 25 ਜਨਵਰੀ 2025: Patiala News: ਪਟਿਆਲਾ ਪੁਲਿਸ ਨੇ ਸੈਲਰ ‘ਚ ਜੀਰੀ ਦੀਆ ਬੋਰੀਆਂ ਦੀ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ ਬੋਰੀਆਂ ਅਤੇ ਵਾਰਦਾਤ ਕਰਨ ਵੇਲੇ ਵਰਤੀਆਂ ਗਈਆ ਦੇ ਕਾਰਾ ਮਹਿੰਦਰਾ ਵਰੀਟੋ ਅਤੇ Chenorvelet Enjoy ਜਿਸ ‘ਚ ਇਹ ਚੋਰੀ ਕੀਤੇ ਸਮਾਨ ਦੀ ਢੋਆ-ਢੁਆਈ ਕਰਦੇ ਹਨ, ਉਹ ਵਾਹਨ ਵੀ ਇਨ੍ਹਾਂ ਕੋਲੋਂ ਬਰਾਮਦ ਕਰ ਲਏ ਗਏ ਹਨ |
ਪਟਿਆਲਾ ਪੁਲਿਸ ਮੁਤਾਬਕ ਐਸ.ਐਸ.ਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ IPS ਦੀਆਂ ਹਦਾਇਤਾ ਅਨੁਸਾਰ ਯੋਗੇਸ ਸ਼ਰਮਾ ਕਪਤਾਨ ਪੁਲਿਸ ਇੰਨਵੈਸਟੀਗੇਸਨ, ਹਰਮਨਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਰਕਲ ਘਨੌਰ ਦੇ ਦਿਸ਼ਾ-ਨਿਰਦੇਸਾ ਮੁਤਾਬਕ SI ਸਾਹਿਬ ਸਿੰਘ ਵਿਰਕ ਮੁੱਖ ਅਫਸਰ ਥਾਣਾ ਘਨੌਰ ਨੇ 18 ਜਨਵਰੀ 2025 ਨੂੰ ਪਿੰਡ ਸੀਲ ਦੇ ਸੈਲਰ ‘ਚ ਜੀਰੀ ਦੀਆ ਬੋਰੀਆਂ ਦੀ ਚੋਰੀ ਹੋਈ ਸੀ |
ਇਸ ਸੰਬੰਧੀ ਮੁਕੱਦਮਾ ਨੰਬਰ 04 ਮਿਤੀ 19 ਜਨਵਰੀ 2025 ਅ/ਧ 331(4),305 ਬੀ ਐਨ ਐਸ ਥਾਣਾ ਘਨੌਰ ਵਿਖੇ ਦਰਜ ਕੀਤਾ ਗਿਆ ਸੀ | ਮਾਮਲੇ ‘ਚ ਮੁਲਜ਼ਮ ਸੰਜੀਵ ਕੁਮਾਰ ਉਰਫ ਸੰਦੀਪ ਪੁੱਤਰ ਰਾਮਜਸ ਵਾਸੀ ਕ੍ਰਿਸਨਾ ਕਲੋਨੀ ਨੇੜੇ ਆਈ ਟੀ ਆਈ ਅਬਲੋਵਾਲ, ਪਟਿਆਲਾ, ਅਮਿਤ ਉਰਫ ਖੰਨਾ ਪੁੱਤਰ ਰਾਮ ਚੰਦਰ ਵਾਸੀ ਉਮਾਪੁਰ ਥਾਣਾ ਬਾਬਾ ਬਜਾਰ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ, ਸੂਰਜ ਉਰਫ ਬੱਚੀ ਪੁੱਤਰ ਮੁੰਨਾ ਲਾਲ ਵਾਸੀ ਨੇੜੇ ਆਸੂ ਹਸਪਤਾਲ ਪਿੰਡ ਛੋਟਾ ਅਰਾਈ ਮਾਜਰਾ ਦੇਵੀਗੜ ਰੋੜ ਪਟਿਆਲਾ,ਅਤੇ ਮਿੱਥਨ ਪੁੱਤਰ ਮਹਿੰਦਰ ਵਾਸੀ ਪਿੰਡ ਸੁਰਾਹਾ ਥਾਣਾ ਖਰੀਕ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦਾ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Read More: ਪਟਿਆਲਾ ਪੁਲਿਸ ਨੇ 20 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ 2 ਜਣਿਆਂ ਨੂੰ ਕੀਤਾ ਗ੍ਰਿਫਤਾਰ