ਚੰਡੀਗੜ੍ਹ, 11 ਜੁਲਾਈ 2024: ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਇੱਕ ਹੋਰ ਸਫਲਤਾ ਮਿਲੀ ਹੈ | ਕਾਉਂਟਰ ਇੰਟੈਲੀਜੈਂਸ ਪਟਿਆਲਾ (Patiala) ਅਤੇ ਰਾਜਪੁਰਾ ਪੁਲਿਸ ਟੀਮ ਨੇ ਇਕ ਸਾਂਝੇ ਆਪ੍ਰੇਸ਼ਨ ਤਹਿਤ ਦੋ ਜਣਿਆਂ ਨੂੰ 6 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ |
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਵੀਰ ਸਿੰਘ ਸਪੁੱਤਰ ਲਾਭ ਸਿੰਘ, ਵਾਸੀ ਪਿੰਡ ਮੰਡੋਲੀ (ਰਾਜਪੁਰਾ ) ਅਤੇ ਗੁਰਪ੍ਰੀਤ ਸਿੰਘ ਸਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੰਡੋਲੀ ਪੀਐੱਸ ਖੇੜੀ ਗੰਢੀਆਂ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ | ਪੁਲਿਸ ਨੇ ਸੂਚਨਾ ਮਿਲਣ ‘ਤੇ ਐੱਸਐੱਚਓ ਸਿਟੀ ਰਾਜਪੁਰਾ ਵਲੋਂ ਨਾਕਾਬੰਦੀ ਕੀਤੀ ਅਤੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਨ੍ਹਾਂ ਤੋਂ 6 ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ | ਮੁਲਜ਼ਮ ਖ਼ਿਲਾਫ਼ ਐਫਆਈਆਰ ਨੰਬਰ 129 ਮਿਤੀ 11.07.2024 U / S18,61,85 ਐਨਡੀ ਪੀਐਸ ਐਕਟ ਤਹਿਤ ਕੇਸ ਦਰਜਨ ਕੀਤਾ ਗਿਆ ਹੈ |