ਪਟਿਆਲਾ, 03 ਸਤੰਬਰ 2025: Patiala News: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੀ ਵੱਡੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਟਰੈਕਟਰ ਮਾਰਕੀਟ ਪੁੱਲ, ਰਾਜਪੁਰਾ ਰੋਡ ਪੁੱਲ, ਫਲੌਲੀ ਤੇ ਦੌਲਤਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਕਰਨ ਵੱਡੀ ਨਦੀ ‘ਚ ਪਾਣੀ ਦਾ ਪੱਧਰ ਨਿਯੰਤਰਣ ‘ਚ ਹੈ ਅਤੇ ਇਸ ਸਮੇਂ ਵੱਡੀ ਨਦੀ ‘ਚ ਪਾਣੀ ਚਾਰ ਫੁੱਟ ਦੇ ਕਰੀਬ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਪਿੱਛਲੇ ਦਿਨੀਂ ਵੱਡੀ ਨਦੀ ਦੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਡ੍ਰੇਨੇਜ ਵਿਭਾਗ ਨੂੰ ਦਿੱਤੀਆਂ ਹਦਾਇਤਾਂ ਅਨੁਸਾਰ ਫਲੌਲੀ ਵਿਖੇ 2023 ਚ ਪਾਣੀ ਆਉਣ ਦਾ ਕਾਰਨ ਬਣੇ ਸਥਾਨਾਂ ਦੇ ਬੰਨ੍ਹ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ।
ਇਸ ਮੌਕੇ ਉਨ੍ਹਾਂ ਫਲੌਲੀ ਤੇ ਵੱਡੀ ਨਦੀ ਨਾਲ ਲੱਗਦੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ। ਲੋਕਾਂ ਵੱਲੋਂ ਵੱਡੀ ਨਦੀ ਦੇ ਕੀਤੇ ਜਾ ਰਹੇ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
Read More: ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ ‘ਚ ਕੈਬਨਿਟ ਮੰਤਰੀਆਂ ਦਾ ਦੌਰਾ