Site icon TheUnmute.com

Patiala News: ਇਸ ਸ਼ਹਿਰ ‘ਚ ਮਿਲੇ ਬੰ.ਬ, ਚਾਰੇ ਪਾਸੇ ਮਚੀ ਹਲਚਲ

10 ਫਰਵਰੀ 2025: ਪੰਜਾਬ ਦੇ ਪਟਿਆਲਾ (patiala)  ‘ਚ ਬੰਬ ਮਿਲਣ ਕਾਰਨ ਹਲਚਲ ਮਚ ਗਈ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਰੋਡ ‘ਤੇ ਸਕੂਲ ਨੇੜੇ ਕੂੜੇ ਦੇ ਢੇਰ ‘ਚ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕੂੜੇ ਦੇ ਢੇਰ ਤੋਂ 7-8 ਰਾਕੇਟ ਲਾਂਚਰ ਬੰਬ ਬਰਾਮਦ ਹੋਏ ਹਨ। ਦੱਸ ਦੇਈਏ ਕਿ ਇੱਕ ਰਾਹਗੀਰ ਨੇ ਪੁਲਿਸ (police) ਨੂੰ ਸੂਚਨਾ ਦਿੱਤੀ ਕਿ ਕੂੜੇ ਦੇ ਢੇਰ ਵਿੱਚ ਬੰਬ ਵਰਗੀ ਚੀਜ਼ ਪਈ ਹੈ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਕੇਟ ਲਾਂਚਰ ਬੰਬ ਨੂੰ ਕਬਜ਼ੇ ‘ਚ ਲੈ ਕੇ ਲਾਹੌਰੀ ਗੇਟ (lahori gate) ਥਾਣੇ ਲੈ ਗਈ। ਬੰਬ ਨਿਰੋਧਕ ਦਸਤੇ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬੰਬ ਨਿਰੋਧਕ ਟੀਮ ਮੌਕੇ ‘ਤੇ ਮੌਜੂਦ ਹੈ।

ਫਿਲਹਾਲ ਪੁਲਿਸ ਅਧਿਕਾਰੀਆਂ ਨੇ ਅਜੇ ਕੁਝ ਨਹੀਂ ਕਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਫਿਲਹਾਲ ਪੁਲਿਸ ਨੇ ਬੰਬ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਜਾਂਚ ‘ਚ ਜੁਟੀ ਹੈ। ਇੱਥੋਂ ਥੋੜੀ ਦੂਰੀ ’ਤੇ ਸਕੂਲ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਰਿਹਾਇਸ਼ੀ ਇਲਾਕੇ ਦੀ ਮੁੱਖ ਸੜਕ ਨੇੜੇ ਇਹ ਬੰਬ ਮਿਲੇ ਹਨ। ਇਸ ਦੌਰਾਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

Patiala News: ਪਟਿਆਲਾ ’ਚ ਬੱਚੇ ’ਤੇ ਤ.ਸ਼ੱ.ਦ.ਦ ਮਾਮਲੇ ’ਤੇ ਐਕਸ਼ਨ, ਮਤਰੇਈ ਭੈਣ ਗ੍ਰਿਫ਼ਤਾਰ

Exit mobile version