1 ਅਪ੍ਰੈਲ 2025: ਪੰਜਾਬ ਦੇ ਪਟਿਆਲਾ (patiala) ਦੇ ਬਾਦਸ਼ਾਹਪੁਰ ਥਾਣੇ ਵਿੱਚ ਹੋਏ ਧਮਾਕੇ ਕਾਰਨ ਹਲਚਲ ਮਚ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਮੌਕੇ ‘ਤੇ ਪਹੁੰਚ ਗਏ। ਇਹ ਪਹਿਲਾ ਹਮਲਾ ਹੈ ਜੋ ਪੰਜਾਬ ਦੇ ਮਾਲਵਾ (Malwa region) ਖੇਤਰ ਵਿੱਚ ਹੋਇਆ ਹੈ। ਇਸ ਤੋਂ ਪਹਿਲਾਂ ਸਾਰੇ ਹਮਲੇ ਮਾਝਾ (majha) ਇਲਾਕੇ ਵਿੱਚ ਕੀਤੇ ਗਏ ਸਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕਈ ਥਾਣਿਆਂ ਵਿੱਚ ਧਮਾਕੇ ਹੋਏ ਹਨ।
ਇਹ ਧਮਾਕਾ ਬਾਦਸ਼ਾਹਪੁਰ ਪੁਲਿਸ ਸਟੇਸ਼ਨ (police station) ਦੇ ਦਫ਼ਤਰ ਵਿੱਚ ਹੋਇਆ। ਧਮਾਕੇ ਕਾਰਨ ਨੇੜਲੇ ਘਰਾਂ ਵਿੱਚ ਰਹਿਣ ਵਾਲੇ ਲੋਕ ਡਰ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੁਲਿਸ ਸਟੇਸ਼ਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read More: ਅੰਮ੍ਰਿਤਸਰ ‘ਚ ਪੁਲਿਸ ਵਲੋਂ ਧਮਾਕੇ ਦੀ ਖਬਰ ਦਾ ਕੀਤਾ ਗਿਆ ਖੰਡਨ, ਜਾਣੋ ਪੜ੍ਹੋ ਪੂਰੀ ਜਾਣਕਾਰੀ