ਚੰਡੀਗੜ੍ਹ, 21 ਦਸੰਬਰ 2024: Patiala MC Election Result: ਪੰਜਾਬ ਦੀਆਂ 5 ਨਗਰ ਨਿਗਮਾਂ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਸਮਾਪਤ ਹੋ ਚੁੱਕੀ ਹੈ | ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਖਤਮ ਹੋ ਗਈ। ਇਸ ਦੌਰਾਨ ਸਾਰੇ ਬੂਥਾਂ ਦੇ ਗੇਟ ਬੰਦ ਕਰ ਦਿੱਤੇ ਗਏ ਅਤੇ ਨਤੀਜੇ ਐਲਾਨੇ |
ਇਸ ਦੌਰਾਨ ਪਟਿਆਲਾ ਨਗਰ ਨਿਗਮ ‘ਚ ਆਮ ਆਦਮੀ ਪਾਰਟੀ (ਆਪ) ਦੇ 43 ਉਮੀਦਵਾਰ ਜੇਤੂ ਰਹੇ ਹਨ। ਜਦਕਿ ਕਾਂਗਰਸ ਦੇ 4 ਅਤੇ ਭਾਜਪਾ ਦੇ 4 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇਸਦੇ ਨਾਲ ਹੀ ਅਕਾਲੀ ਦਲ ਨੇ 2 ਸੀਟਾਂ ਜਿੱਤੀਆਂ ਹਨ | ਪਟਿਆਲਾ ਨਗਰ ਨਿਗਮ ਦੇ 53 ਵਾਰਡਾਂ ‘ਤੇ ਗਿਣਤੀ ਹੋਈ ਹੈ | ਹੁਣ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਤੈਅ ਹੈ |
ਜਿਕਰਯੋਗ ਹੈ ਕਿ ਪਟਿਆਲਾ ਨਗਰ ਨਿਗਮ ਦੇ 7 ਵਾਰਡਾਂ ‘ਚ ਚੋਣਾਂ ਨਹੀਂ ਹੋਣਗੀਆਂ। ਇਨ੍ਹਾਂ ਵਾਰਡਾਂ ‘ਚ ਵਾਰਡ ਨੰਬਰ 1, 32, 33, 36, 41, 48 ਅਤੇ 50 ਸ਼ਾਮਲ ਹਨ। ਕਿਉਂਕਿ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਬਵਾਲ ਹੋਇਆ ਸੀ |
Read More: Punjab MC Election Result: 5 ਨਗਰ ਨਿਗਮਾਂ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ