ਪਟਿਆਲਾ ਲੋਕ ਸਭਾ ਦੇ ਉਮੀਦਵਾਰ ਡਾ. ਬਲਬੀਰ ਸਿੰਘ ਲਈ MLA ਪਠਾਣ ਮਾਜਰਾ ਨੇ ਸਨੌਰ ‘ਚ ਕਰਵਾਈ ਬੈਠਕ

ਪਟਿਆਲਾ

ਪਟਿਆਲਾ, 12 ਅਪ੍ਰੈਲ2024: ਡਾ. ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਨੇ ਐਮ ਐਲ ਏ ਹਰਮੀਤ ਸਿੰਘ ਪਠਾਣ ਮਾਜਰਾ ਹਲਕਾ ਸਨੌਰ (Sanur) ਵੱਲੋਂ ਕਰਵਾਈ ਵਿਸ਼ਾਲ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇਸ਼ ਦੀ ਭਾਜਪਾ ਅਤੇ ਪੰਜਾਬ ਦੀ ਵਿਰੋਧੀ ਖੇਤਰੀ ਪਾਰਟੀਆਂ ਨੂੰ ਕਰਾਰਾ ਜਵਾਬ ਦੇਣ ਲਈ ਤਿਆਰ ਹਨ |

ਉਹਨਾਂ ਕਿਹਾ ਕਿ ਆਪ ਵਲੰਟੀਅਰਾਂ ਵਿੱਚ ਪੂਰਾ ਜੋਸ਼ ਪਾਇਆ ਜਾ ਰਿਹਾ ਹੈ ਅਤੇ ਉਹ ਪੂਰੇ ਲਾਮਬੰਦ ਹੋ ਕੇ ਡੋਰ ਟੂ ਡੋਰ ਅਤੇ ਮਹੱਲਾ ਮੀਟਿੰਗਾਂ ਕਰ ਰਹੇ ਹਨ ,ਲੋਕ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੋਂ ਖੁਸ਼ ਹਨ, ਕਿਉਂਕਿ 90% ਤੋਂ ਵੱਧ ਲੋਕਾਂ ਨੂੰ ਜ਼ੀਰੋ ਬਿੱਲ ਆ ਰਹੇ ਹਨ ਅਤੇ ਛੋਟੇ ਤੋਂ ਛੋਟੇ ਘਰ ਪਰਿਵਾਰ ਨੂੰ 600 ਯੂਨਿਟ ਤੱਕ ਦੀ ਬਿਜਲੀ ਬਿੱਲ ਵਿੱਚ ਛੋਟ ਨਾਲ 4 ਹਜ਼ਾਰ ਰੁਪਏ ਤੱਕ ਲਾਭ ਮਿਲ ਰਿਹਾ ਹੈ ,ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਨੇ ਮਹੱਲਾ ਕਲੀਨਿਕ ਖੋਲੇ ਹਨ ,ਜਿੱਥੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਹੀ ਡਾਕਟਰੀ ਸਹੂਲਤਾਂ ਮਿਲ ਰਹੀਆਂ ਹਨ ਅਤੇ ਦਵਾਈਆਂ ਅਤੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ |

ਕਿਸਾਨਾਂ ਨੂੰ ਬਿਜਲੀ ਸਹੂਲਤਾਂ ਅਤੇ ਫਸਲਾਂ ਲਈ ਨਹਿਰੀ ਪਾਣੀ ਪੂਰਾ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਅਕਾਲੀ ਸਰਕਾਰਾ ਜਿਹੜੇ ਕੰਮ ਪਿਛਲੇ ਪੰਜ ਸਾਲ ਵਿੱਚ ਕਰਦੀਆਂ ਸਨ ਉਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪਹਿਲੇ ਦੋ ਸਾਲਾਂ ਵਿੱਚ ਕੀਤੇ ਅਤੇ ਹੋਰ ਵੀ ਕੰਮ ਕਰ ਰਹੇ ਹਨ । ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਆਧਾਰ ਤੇ ਪੰਜਾਬ ਵਿੱਚ ਚੋਣ ਹਰਹਾਲ ਜਿੱਤੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।