Patiala: ਜੇਕਰ ਤੁਸੀਂ ਵੀ ਜੇਲ ‘ਚ ਬੈਠੇ ਕੈਦੀਆਂ ਦੇ ਨਾਲ ਫੋਨ ਦੇ ਉੱਪਰ ਕਰਦੇ ਹੋ ਗੱਲਬਾਤ, ਤਾਂ ਹੋ ਜਾਓ ਸਾਵਧਾਨ

3 ਫਰਵਰੀ 2025: ਪਟਿਆਲਾ ਪੁਲਿਸ (patiala police) ਦੇ ਦੁਆਰਾ ਜੇਲ ਦੇ ਵਿੱਚ ਮੋਬਾਇਲ ਵਰਤ ਰਹੇ ਕੈਦੀ ਦੀ ਕਾਲਿੰਗ ਦੀ ਡਿਟੇਲ ਤੋਂ ਬਾਅਦ ਜੇਲ ਦੇ ਵਾਰਡਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਦੁਆਰਾ ਇਹ ਮੋਬਾਈਲ 15000 ਰੁਪਏ ਲੈ ਕੇ ਮੁਹੱਈਆ ਕਰਵਾਇਆ ਗਿਆ ਸੀ, ਜਿਹੜੇ ਵਿਅਕਤੀਆਂ ਦੇ ਨਾਲ ਇਸ ਕੈਦੀ ਦੇ ਦੁਆਰਾ ਫੋਨ ਤੋਂ ਗੱਲਬਾਤ ਕੀਤੀ ਜਾਂਦੀ ਸੀ, ਪਟਿਆਲਾ ਪੁਲਿਸ ਉਨ੍ਹਾਂ ਉੱਪਰ ਵੀ ਪਰਚਾ ਦਰਜ ਕਰਨ ਦੀ ਤਿਆਰੀ ਦੇ ਵਿੱਚ ਹੈ।

ਦੱਸ ਦਈਏ ਕਿ ਇਹ ਪੂਰਾ ਮਾਮਲਾ ਪਟਿਆਲਾ ਦੀ ਸੈਂਟਰਲ ਜੇਲ ਦਾ ਹੈ ਜਦੋਂ ਅਚਨਚੇਤ ਚੈਕਿੰਗ ਦੇ ਦੌਰਾਨ ਇੱਕ ਕੈਦੀ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਇੱਕ ਮੋਬਾਈਲ (mobile phone) ਫੋਨ ਬਰਾਮਦ ਕੀਤਾ ਗਿਆ ਹੈ ਅਤੇ ਜਦੋਂ ਇਸ ਫੋਨ ਨੂੰ ਖੰਘਾਲਿਆ ਗਿਆ ਤਾਂ ਪਤਾ ਚੱਲਿਆ ਕਿ ਜੇਲ੍ਹ ਦਾ ਹੀ ਇੱਕ ਮੁਲਾਜ਼ਮ ਸੰਦੀਪ ਸਿੰਘ ਇਸ ਮੋਬਾਈਲ ਨੂੰ ਮੁਹੱਈਆ ਕਰਾਉਣ ਦੇ ਵਿੱਚ ਸ਼ਾਮਿਲ ਸੀ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਦੁਆਰਾ ਜੇਲ੍ਹ ਦੇ ਇਸ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ (tripuri) ਦੇ ਐਸਐਚਓ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਅਸੀਂ ਜਲਦ ਹੀ ਇਸ ਫੋਨ ਦੇ ਉੱਪਰ ਗੱਲਬਾਤ ਕਰਨ ਵਾਲੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਪਰਚੇ ਦੇ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕਰ ਰਹੇ ਹਾਂ ਅਤੇ ਨਾਲ ਹੀ ਪ੍ਰਾਪਰਟੀ ਨੂੰ ਵੀ ਇਸ ਪਰਚੇ ਦੇ ਵਿੱਚ ਅਟੈਚ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਵਿਅਕਤੀ ਪਹਿਲਾਂ ਹੀ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਨਾਮਜ਼ਦ ਹੈ। ਇਸ ਸਬੰਧੀ ਜੇਲ ਦੇ ਹੀ ਇੱਕ ਮੁਲਾਜ਼ਮ ਵਾਡਰ ਨੂੰ ਗ੍ਰਫਤਾਰ ਕੀਤਾ ਗਿਆ ਹੈ।

Read More:  ਪਟਿਆਲਾ ’ਚ ਬੱਚੇ ’ਤੇ ਤ.ਸ਼ੱ.ਦ.ਦ ਮਾਮਲੇ ’ਤੇ ਐਕਸ਼ਨ, ਮਤਰੇਈ ਭੈਣ ਗ੍ਰਿਫ਼ਤਾਰ

 

Scroll to Top