ਚੰਡੀਗੜ੍ਹ, 24 ਅਪ੍ਰੈਲ 2023: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਰਹੱਦ ਪਾਰ ਤਸਕਰੀ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਗੁਜਰਾਤ ਏਟੀਐਸ ਨੂੰ ਟਰਾਂਜ਼ਿਟ ਕਸਟਡੀ ਦੇ ਦਿੱਤੀ ਹੈ। ਏਟੀਐਸ ਨੂੰ ਲਾਰੇਂਸ ਵਿਸ਼ਨੋਈ ਦੇ ਪਾਕਿਸਤਾਨੀ ਸਬੰਧਾਂ ਦਾ ਸ਼ੱਕ ਹੈ। ਜਿਸ ਬਾਰੇ ਗੁਜਰਾਤ ਏਟੀਐਸ ਲਾਰੇਂਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਏਟੀਐਸ ਨੂੰ ਸ਼ੱਕ ਹੈ ਕਿ ਲਾਰੈਂਸ ਦੇ ਗੁੰਡੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਦੇ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਤੋਂ ਉਨ੍ਹਾਂ ਦੇ ਪਾਕਿ ਕਨੈਕਸ਼ਨ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਲਾਰੇਂਸ ਤੋਂ ਪੁੱਛਗਿੱਛ ਕੀਤੀ ਗਈ ਜਦੋਂ ਉਹ ਏਐਨਆਈ ਦੇ ਇੱਕ ਮਹੀਨੇ ਲਈ ਰਿਮਾਂਡ ਵਿੱਚ ਸੀ।