ਅੰਗੀਠੀ ਬਾਲ ਕੇ

ਪਟਿਆਲਾ: ਅੰਗੀਠੀ ਬਾਲ ਕੇ ਸੌਂ ਰਹੇ ਪਰਿਵਾਰ ਦੇ ਚਾਰ ਜੀਆਂ ਦੀ ਧੂੰਏਂ ਕਾਰਨ ਮੌਤ

ਪਟਿਆਲਾ, 16 ਜਨਵਰੀ 2024: ਪਟਿਆਲਾ ਦੀ ਸਨੌਰੀ ਅੱਡਾ ਸਥਿਤ ਮਾਰਕਰ ਕਲੋਨੀ ਵਿੱਚ ਇੱਕ ਘਰ ਵਿੱਚ ਅੰਗੀਠੀ ਬਾਲ ਕੇ ਸੌਂ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਬਿਹਾਰ ਤੋਂ ਇੱਕ ਪਰਵਾਸੀ ਪਰਿਵਾਰ ਨੇ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੌਂ ਰਿਹਾ ਸੀ, ਧੂੰਏਂ ਕਾਰਨ ਬੱਚਿਆਂ ਸਮੇਤ ਮਾਤਾ-ਪਿਤਾ ਦੀ ਮੌਤ ਹੋ ਗਈ |

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਨਵਾਬ , ਉਸ ਦੀ ਘਰਵਾਲੀ ਅਤੇ ਮੁੰਡਾ ਮੁੰਡੇ ਅਰਮਾਨ ਕੁਮਾਰ ਹੈ ਅਤੇ ਉਸ ਦੀ ਉਮਰ 2 ਸਾਲ ਹੈ,ਉਸਦੀ ਕੁੜੀ ਜਿਸਦੀ ਉਮਰ ਚਾਰ ਸਾਲ ਵਜੋਂ ਹੋਈ ਹੈ। ਇਸ ਸਮੇਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾ ਦੇਹਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਮ੍ਰਿਤਕ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਦੀ ਜੈ ਦੁਰਗਾ ਕੰਪਨੀ ਵਿੱਚ ਕੰਮ ਕਰਦਾ ਸੀ।

Scroll to Top