ਪਟਿਆਲਾ,10 ਜੁਲਾਈ 2023: ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਵੱਡੀ ਨਦੀ ਵਿਚ ਵਧਦੇ ਪਾਣੀ ਦੇ ਪੱਧਰ ਅਤੇ ਇਸ ਦੇ ਅਰਬਨ ਅਸਟੇਟ ਇਲਾਕੇ ਵਿੱਚ ਦਾਖਲ ਹੋਣ ਦੀ ਸਥਿਤੀ ਨੂੰ ਦੇਖਦੇ ਹੋਏ, ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਅਰਬਨ ਅਸਟੇਟ ਫੇਜ-2 ਅਤੇ ਚਿਨਾਰ ਬਾਗ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜਦਕਿ ਫੇਜ਼-1 ਵੀ ਅਲਰਟ ‘ਤੇ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਕਰਕੇ ਘਬਰਾਓ ਨਾ। ਡਿਪਟੀ ਕਮਿਸ਼ਨਰ ਆਪਣੀ ਟੀਮ ਨਾਲ ਮੌਕੇ ‘ਤੇ ਮੌਜੂਦ ਹਨ ਅਤੇ ਅਰਬਨ ਅਸਟੇਟ ਵਿਖੇ ਰਾਧਾ ਸੁਆਮੀ ਡੇਰੇ ਵਿਖੇ ਲੋਕਾਂ ਦੀ ਆਰਜ਼ੀ ਠਹਿਰਨ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਰਾਤ ਨੂੰ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ ਅਤੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਸਾਵਧਾਨੀ ਵਰਤਣੀ ਪਵੇਗੀ, ਕਿਰਪਾ ਕਰਕੇ ਟੀਮ ਪਟਿਆਲਾ ਦਾ ਸਾਥ ਦਿੱਤਾ ਜਾਵੇ।