ਪਟਿਆਲਾ, 12 ਮਾਰਚ 2025: ਪਟਿਆਲਾ ਡਿਵਲੈਪਮੈਂਟ ਅਥਾਰਿਟੀ, ਪਟਿਆਲਾ ਨੇ ਬੀਤੇ ਦਿਨ ਮੁੱਖ ਪ੍ਰਸ਼ਾਸ਼ਕ, ਪੀ.ਡੀ.ਏ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸ਼ਕ ਜਸ਼ਨਪ੍ਰੀਤ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪਿੰਡ ਕਰਹੇੜ੍ਹੀ, ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਲੇ ਖੇਤਰ ‘ਚ ਚੱਲ ਰਹੀਆਂ ਉਸਾਰੀਆਂ ਦੀ ਚੈਕਿੰਗ ਕੀਤੀ ।
ਇਸ ਸੰਬੰਧੀ ਅਸਟੇਟ ਅਫਸਰ ਰਿਚਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਉਸਾਰੀਆਂ ‘ਚੋਂ ਜਿਨ੍ਹਾਂ ਵੱਲੋਂ ਮਨਜ਼ੂਰੀ ਲਏ ਬਿਨਾਂ ਉਸਾਰੀ ਕੀਤੀ ਜਾ ਰਹੀ ਸੀ, ਉਨ੍ਹਾਂ ਦਾ ਕੰਮ ਰੁਕਵਾ ਦਿੱਤਾ ਗਿਆ ਹੈ | ਇਸਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਪਟਿਆਲਾ ਡਿਵਲੈਪਮੈਂਟ ਅਥਾਰਿਟੀ, ਪਟਿਆਲਾ ਦੇ ਅਧਿਕਾਰ ਖੇਤਰ ‘ਚ ਹੋ ਰਹੀਆਂ ਅਣ-ਅਧਿਕਾਰਤ ਉਸਾਰੀਆਂ ‘ਤੇ ਆਉਣ ਵਾਲੇ ਸਮੇਂ ‘ਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਰਿਚਾ ਗੋਇਲ ਨੇ ਦੱਸਿਆ ਕਿ ਇੱਥੇ ਅਧਿਕਾਰੀਆਂ ਨੇ ਇਹ ਵੀ ਸ਼ੰਦੇਸ਼ ਦਿੱਤਾ ਹੈ ਕਿ ਆਮ ਪਬਲਿਕ ਆਪਣੇ ਪਲਾਟਾਂ ‘ਤੇ ਉਸਾਰੀ ਕਰਨ ਤੋਂ ਪਹਿਲਾਂ ਸਬੰਧਤ ਵਿਭਾਗਾਂ ਤੋਂ ਪ੍ਰਵਾਨਗੀ ਲੈਣ ਅਤੇ ਬਿਲਡਿੰਗ ਪਲੈਨ ਪਾਸ ਕਰਵਾਉਣ ਤੋਂ ਬਾਅਦ ਹੀ ਮੌਕੇ ‘ਤੇ ਬਿਲਡਿੰਗ ਦੀ ਉਸਾਰੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਉਹਨਾਂ ਨੂੰ ਕਿਸੇ ਵੀ ਦਿੱਕਤ ਅਤੇ ਕਿਸੇ ਹੋਰ ਵਿੱਤੀ ਨੁਕਸ਼ਾਨ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਕਾਰਵਾਈ ਮੌਕੇ ਜ਼ਿਲ੍ਹਾ ਨਗਰ ਯੋਜਨਾਕਾਰ ਸੀਮਾ ਕੌਸ਼ਲ, ਸਹਾਇਕ ਨਗਰ ਯੋਜਨਾਕਾਰ ਗੁਰਿੰਦਰ ਸਿੰਘ, ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ ਤੇ ਗੁਰਪਿਆਰ ਸਿੰਘ, ਪੰਕਜ ਗਰਗ ਵੀ ਮੌਜੂਦ ਸਨ।
Read More: Punjabi University: ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ