Patiala: ਜੇਤੂ ਉਮੀਦਵਾਰ ਦੇ ਚਾਚੇ ਦੀ ਬੇ.ਹ.ਰਿ.ਮੀ ਨਾਲ ਕੁੱ.ਟ.ਮਾ.ਰ, ਸੀਸੀਟੀਵੀ ਫੁਟੇਜ਼ ਆਈ ਸਾਹਮਣੇ

19 ਅਕਤੂਬਰ 2024: ਪਟਿਆਲਾ ਦੇ ਪਿੰਡ ਰਾਜਗੜ੍ਹ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਰਪੰਚੀ ਦੀ ਚੋਣ ਹਾਰਨ ਤੋਂ ਬਾਅਦ ਬਜ਼ੁਰਗ ਦੀ ਕੁੱਟਮਾਰ ਕੀਤੀ ਜਾਂਦੀ ਹੈ, ਦੱਸ ਦੇਈਏ ਕਿ ਜੇਤੂ ਉਮੀਦਵਾਰ ਦੇ ਬਜ਼ੁਰਗ ਚਾਚੇ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਤੇ ਚੋਣ ਹਾਰਨ ਵਾਲੀ ਮਹਿਲਾ ਦੇ ਰਿਸ਼ਤੇਦਾਰ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ, ਕੁੱਟਮਾਰ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਨਰਿੰਦਰ ਸਿੰਘ ਦੇ ਵਲੋਂ ਹੋਈ ਹੈ, ਉਥੇ ਹੀ ਕੁੱਟਮਾਰ ਕਰਨ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ|

ਉਥੇ ਹੀ ਜਾਣਕਰੀ ਮਿਲੀ ਹੈ ਕਿ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਪੁਲਿਸ ਵਲੋਂ ਸੀਸੀਟੀਵੀ ਫੁਟੇਜ਼ ਖੰਗਾਲੇ ਜਾ ਰਹੇ ਹਨ, ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ| ਉਥੇ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੀੜਤ ਜਗਦੀਪ ਸਿੰਘ ਨੂੰ ਫ਼ੋਨ ਕਰਕੇ ਨਰਿੰਦਰ ਸਿੰਘ ਦੇ ਵਲੋਂ ਰਾਜਗੜ੍ਹ ਬੁਲਾਇਆ ਜਾਂਦਾ ਹੈ, ਜਦ ਬਜ਼ੁਰਗ ਜਗਦੀਪ ਸਿੰਘ ਉਥੇ ਪਹੁੰਚਦੇ ਹਨ ਤਾ ਨਰਿੰਦਰ ਸਿੰਘ ਦੇ ਵਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜੋ ਮਹਿਲਾ ਚੋਣ ਹਰਿ ਸੀ ਉਹ ਨਰਿੰਦਰ ਸਿੰਘ ਦੀ ਭਾਬੀ ਦੱਸੀ ਜਾ ਰਹੀ ਹੈ|

 

 

Scroll to Top