Patiala

Patiala: ਪਟਿਆਲਾ ਦੀਆਂ ਸੜਕਾਂ ‘ਤੇ ਬੇਕਾਬੂ ਕਾਰ ਨੇ ਪਾਇਆ ਭੜਥੂ, ਕਈ ਜਣਿਆਂ ਨੂੰ ਕੀਤਾ ਫੱਟੜ

ਚੰਡੀਗੜ੍ਹ, 2 ਜੁਲਾਈ 2024: ਪਟਿਆਲਾ (Patiala) ਦੀਆਂ ਸੜਕਾਂ ‘ਤੇ ਚੱਲਦੀ ਬੇਕਾਬੂ ਕਾਰ ਨੇ ਇਲਾਕੇ ‘ਸੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ | ਇਸ ਬੇਕਾਬੂ ਕਾਰ ਨੇ ਰਸਤੇ ‘ਚ ਕਈ ਜਣਿਆਂ ਨੂੰ ਟੱਕਰ ਮਾਰ ਦਿੱਤੀ ਅਤੇ ਉਸਦੇ ਰਸਤੇ ‘ਚ ਜੋ ਵੀ ਬੋਰਡ ਜਾਂ ਵਸਤੂ ਆਈ ਉਸਨੂੰ ਟੱਕਰ ਮਾਰਦੀ ਗਈ | ਇਹ ਘਟਨਾ ਅੱਜ ਦੁਪਹਿਰ 2 ਤੋਂ 2.30 ਵਜੇ ਦੇ ਕਰੀਬ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਦੀ ਦੱਸੀ ਜਾ ਰਹੀ ਹੈ | ਕਾਰ ਦਾ ਹਰਿਆਣਾ ਨੰਬਰ ਦੀ HR26/CG6977 ਦੱਸੀ ਜਾ ਰਹੀ ਹੈ |

ਇਸਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਕੁਝ ਵਿਅਕਤੀ ਬੇਕਾਬੂ ਕਾਰ ਦਾ ਪਿੱਛਾ ਕਰ ਰਹੇ ਹਨ | ਇਸ ਦੌਰਾਨ ਲੋਕਾਂ ਨੇ ਕਾਰ ਨੂੰ ਰੋਕ ਕੇ ਭੰਨਤੋੜ ਕਰ ਦਿੱਤੀ ਅਤੇ ਮੁਲਜ਼ਮਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ | ਚਿੱਟੇ ਰੰਗ ਦੀ ਇਸ ਗੱਡੀ ‘ਚ 4 ਨੌਜਵਾਨਾਂ ਸਵਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ‘ਚ ਇੱਕ ਨਬਾਲਗ ਵੀ ਦੱਸਿਆ ਜਾ ਰਿਹਾ ਹੈ | ਇਨ੍ਹਾਂ ‘ਚ ਦੋ ਜਣੇ ਫਰਾਰ ਦੱਸੇ ਜਾ ਰਹੇ ਹਨ |

ਕਾਰ ਨੂੰ ਸੜਕ ‘ਤੇ ਟਕਰਾਉਂਦੇ ਦੇਖ ਕੇ ਇਲਾਕੇ (Patiala) ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ਕਰੀਬ 6 ਕਿਲੋਮੀਟਰ ਤੱਕ ਬੇਕਾਬੂ ਹੋ ਕੇ ਚੱਲਦੀ ਰਹੀ। ਜੋ ਵੀ ਕਾਰ ਦੇ ਅੱਗੇ ਆਉਂਦਾ, ਕਾਰ ਉਸ ਨੂੰ ਉਡਾਉਂਦੀ ਰਹੀ। ਕਾਰ ਨੇ ਦੋ ਦਰਜਨ ਦੇ ਕਰੀਬ ਈ-ਰਿਕਸ਼ਾ, ਰੇਹੜੀ ਵਾਲਿਆਂ, ਦੋਪਹੀਆ ਵਾਹਨ ਸਵਾਰਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡਾਂ ਨੂੰ ਟੱਕਰ ਮਾਰ ਦਿੱਤੀ।

ਇਸ ਘਟਨਾ ‘ਚ ਕਈ ਬੀਬੀਆਂ, ਬਜ਼ੁਰਗ ਅਤੇ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਰਜਿੰਦਰਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ | ਇਸ ਸੰਬੰਧੀ ਲਹੋਰੀ ਗੇਟ ਥਾਣਾ ਦੇ ਮੁੱਖ ਅਫਸਰ ਨੇ ਕਿਹਾ ਕਿ ਗੱਡੀ ਦੇ ‘ਚ 4 ਮੁੰਡੇ ਸੀ, ਜਿਨਾਂ ‘ਚੋਂ 2 ਨੂੰ ਫੜ ਲਿਆ ਗਿਆ ਹੈ | ਡਰਾਈਵਰ ਅਤੇ ਉਸਦਾ ਇੱਕ ਸਾਥੀ ਗੱਡੀ ‘ਚੋਂ ਭੱਜ ਗਿਆ ਹੈ

Scroll to Top