ਐਸ.ਏ.ਐਸ.ਨਗਰ, 22 ਨਵੰਬਰ, 2023: ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIMS Mohali) ਦੇ ਪੈਥੋਲੋਜੀ ਵਿਭਾਗ ਨੇ “ਸੰਗਰੇ 2023” ਨਾਮ ਨਾਲ ਇੱਕ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਦਾ ਕਰਵਾਇਆ।
ਡਾ: ਨਵੀਨ ਕੱਕੜ ਪ੍ਰੋਫੈਸਰ ਐਮ ਐਮ ਐਮ ਸੀ ਐਚ ਸੋਲਨ ਅਤੇ ਡਾ: ਪੁਲਕਿਤ ਰਸਤੋਗੀ ਅਸਿਸਟੈਂਟ ਪ੍ਰੋਫੈਸਰ ਹੈਮਾਟੋਪੈਥੋਲੋਜੀ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਇਸ ਸਮਾਗਮ ਲਈ ਕੁਇਜ਼ ਮਾਸਟਰ ਸਨ। ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਅੱਠ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਛੇ ਦੀ ਚੋਣ ਫਾਈਨਲ ਰਾਊਂਡ ਲਈ ਕੀਤੀ ਗਈ।
ਮੈਡੀਕਲ ਕਾਲਜ ਮੋਹਾਲੀ (AIMS Mohali) ਦੇ ਪ੍ਰਤੀਯੋਗੀਆਂ- ਦਿਸ਼ਾ, ਆਰਚੀ, ਸ਼੍ਰੇਆ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਟੀਮ- ਜੈਸ਼, ਜਪਨੀਤ ਅਤੇ ਨਵੀਸ਼ ਨੇ ਜਿੱਤਿਆ ਜਦ ਕਿ ਸਰਕਾਰੀ ਮੈਡੀਕਲ ਕਾਲਜ ਚੰਡੀਗੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ। ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਸਾਰੇ ਭਾਗੀਦਾਰਾਂ ਦੀ ਕਾਰਗੁਜ਼ਾਰੀ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ |