19 ਨਵੰਬਰ 2024: ਪਠਾਨਕੋਟ (Pathankot) ਦੇ ਇੰਦਰਾ ਕਲੋਨੀ ਮੁਹੱਲੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ ਦੇ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ (died) ਹੋ ਗਈ, ਜਿਸ ਤੋਂ ਬਾਅਦ ਜਦੋਂ ਮ੍ਰਿਤਕ ਦੇ ਮਾਪਿਆਂ ਨੂੰ ਇਸਦੇ ਬਾਰੇ ਪਤਾ ਲੱਗਾ ਤਾਂ ਮੌਕੇ ਤੇ ਪੁੱਜੇ ਉਸਦੇ ਮਾਪਿਆਂ ਨੇ ਮ੍ਰਿਤਕ ਮਹਿਲਾ ਦੇ ਸਹੁਰੇ ਪਰਿਵਾਰ ਤੇ ਮਹਿਲਾ ਨੂੰ ਫਾਹਾ ਲਗਾ ਕੇ ਮਾਰਨ ਦੇ ਆਰੋਪ ਲਗਾਏ ਹਨ|
ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਮਹਿਲਾ ਦੇ ਮਾਪਿਆਂ ਨੇ ਆਰੋਪ ਲਗਾਏ ਹਨ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ, ਅਤੇ ਜੇਠ ਜਠਾਣੀ ਅਤੇ ਸੱਸ ਉਸਦੇ ਪਤੀ ਨੂੰ ਘਰੋਂ ਕੱਢਣਾ ਚਾਹੁੰਦੇ ਸਨ ਜਿਸਦੇ ਚਲਦੇ ਜਦੋਂ ਮ੍ਰਿਤਕ ਦਾ ਪਤੀ ਘਰ ਨਹੀਂ ਸੀ ਤਾਂ ਉਸਦੀ ਸੱਸ ਉਸਦੀ ਜੇਠ ਚਠਾਣੀ ਨੇ ਇਸ ਨੂੰ ਮਾਰ ਦਿੱਤਾ ਹੈ ਅਤੇ ਮ੍ਰਿਤਕ ਵੱਲੋਂ ਫਾਹਾ ਲਗਾਉਣ ਦੀ ਗੱਲ ਕਹੀ ਗਈ|
ਉਧਰ ਦੂਸਰੇ ਪਾਸੇ ਜਦੋਂ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮ੍ਰਿਤਕ ਦੇ ਭਰਾ ਨੇ ਸ਼ਿਕਾਇਤ ਦਿੱਤੀ ਹੈ ਕਿ ਉਸਦੀ ਭੈਣ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਮਾਰਿਆ ਹੈ ਜਿਸ ਦੇ ਚਲਦੇ ਮ੍ਰਿਤਕ ਦੇ ਸਹੁਰਾ ਪਰਿਵਾਰ ਦੇ ਤਿੰਨ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ|