Pathankot News: ਅੱਧੀ ਰਾਤ ਗੱਡੀਆਂ ਭਰ-ਭਰ ਦਰਿਆ ‘ਤੇ ਪਹੁੰਚੀ ਪੰਜਾਬ ਪੁਲਿਸ, ਕੀ ਕੁਝ ਹੋਇਆ ਬਰਾਮਦ

2 ਦਸੰਬਰ 2024: ਸੂਬੇ ‘ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਚ ਮਾਈਨਿੰਗ ਉੱਤੇ ਮੁਕੰਮਲ ਤੌਰ ‘ਤੇ ਪਾਬੰਦੀ ਲੱਗੀ ਹੋਈ ਹੈ। ਪਰ ਉਸਦੇ ਬਾਵਜੂਦ ਕੁਝ ਸ਼ਰਾਰਤੀ ਲੋਕਾਂ ਵੱਲੋਂ ਆਪਣਾ ਨਿਜੀ ਫਾਇਦਾ ਲੈਣ ਦੇ ਲਈ ਰਾਤ ਦੇ ਹਨੇਰੇ ‘ਚ ਨਜਾਇਜ਼ ਮਾਈਨਿੰਗ (illegal mining) ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਜ਼ਿਲ੍ਹਾਂ ਪਠਾਨਕੋਟ ਦੇ ਥਾਣਾ (police station of Pathankot) ਨੰਗਲਪੁਰ ‘ਚ ਵੇਖਣ ਨੂੰ ਮਿਲਿਆ ਜਿੱਥੇ ਚੱਕੀ ਦਰਿਆ ‘ਚ ਕੁਝ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ (illegal mining) ਕੀਤੀ ਜਾ ਰਹੀ ਸੀ।

 

ਉਥੇ ਹੀ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਉਹਨਾਂ ਨੂੰ ਮੁੱਖਵਰ ਰਾਹੀਂ ਖਬਰ ਮਿਲੀ ਸੀ ਕਿ ਚੱਕੀ ਦਰਿਆ ਵਿਖੇ ਕੁਝ ਲੋਕ ਨਜਾਇਜ਼ ਮਾਈਨਿੰਗ ਨੂੰ ਅੰਜ਼ਾਮ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਜਦ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਦਬਿਸ਼ ਦਿੱਤੀ ਤਾਂ ਦੋ ਟਿੱਪਰ ਅਤੇ ਇੱਕ ਪੋਕਲੈਣ ਮਸ਼ੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਉਥੇ ਹੀ ਉਹਨਾਂ ਅੱਗੇ ਦੱਸਿਆ ਕਿ ਇਸ ਨਜਾਇਜ਼ ਮਾਈਨਿੰਗ ਟਿੱਪਰ ਦਾ ਡਰਾਈਵਰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅੱਗੇ ਦੀ ਤਫਤੀਸ਼ ਜਾਰੀ ਹੈ।

Scroll to Top