ਪਠਾਨਕੋਟ , 13 ਫਰਵਰੀ 2025: ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਇਕ ਧਿਰ ਨੇ ਦੂਜੀ ਧਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਹਸਤਪਾਲ ‘ਚ ਮੌਜੂਦ ਚੌਂਕੀ ਇੰਚਾਰਜ ਅਤੇ ਡਾਕਟਰ ਨੂੰ ਵੀ ਧਮਕਾਇਆ ਗਿਆ ਅਤੇ ਭੰਨਤੋੜ ਵੀ ਕੀਤੀ ਗਈ | ਇਹ ਸਾਰੀ ਘਟਨਾ ਹਸਤਪਾਲ ਦੇ ਸੀਸੀਟੀਵੀ ਕੈਮਰੇ ਦੇ ‘ਚ ਕੈਦ ਹੋ ਗਈ। ਇਸ ਲੜਾਈ ‘ਚ ਦੋ ਜਣੇ ਜਖਮੀ ਹੋਏ ਹਨ ਅਤੇ ਇਸ ਲੜਾਈ ਨੂੰ ਲੈ ਕੇ ਪੂਰੇ ਹਸਤਪਾਲ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜ਼ਖਮੀ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦੇ ‘ਤੇ ਪਹਿਲਾਂ ਵੀ ਹਮਲਾ ਕੀਤਾ ਗਿਆ ਸੀ ਅਤੇ ਉਹ ਹਸਤਪਾਲ ਇਲਾਜ ਦੇ ਲਈ ਆਏ ਸਨ। ਜਿੱਥੇ ਕੁਝ ਨੌਜਵਾਨਾਂ ਵੱਲੋਂ ਹਥਿਆਰਾਂ ਦੇ ਨਾਲ ਉਸ ਦੇ ‘ਤੇ ਫਿਰ ਤੋਂ ਹਮਲਾ ਕਰ ਦਿੱਤਾ। ਜਦੋਂ ਐਸਐਮਓ ਸੁਨੀਲ ਚੰਦ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਵਾਰਡ ਦੇ ‘ਚ ਕੁਝ ਲੋਕਾਂ ਵੱਲੋਂ ਹਥਾਪਾਈ ਕੀਤੀ ਹੈ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਧਿਰ ਵੱਲੋਂ ਦੂਜੇ ਧਿਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਅਤੇ ਇਸ ਘਟਨਾ ‘ਚ ਦੋ ਜਣੇ ਜ਼ਖਮੀ ਹੋਏ ਹਨ |
ਉਹਨਾਂ ਨੇ ਕਿਹਾ ਕਿ ਹਸਪਤਾਲ ‘ਚ ਹੋਈ ਵਾਰਦਾਤ ਨੂੰ ਲੈ ਕੇ ਐਸਐਸਪੀ ਪਠਾਨਕੋਟ ਨੂੰ ਵੀ ਲਿਖਿਆ ਜਾਵੇਗਾ ਕਿਉਂਕਿ ਹਸਪਤਾਲ ਦੇ ਡਾਕਟਰ ਅਤੇ ਸਟਾਫ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਧਰ ਮੌਕੇ ਤੇ ਮੌਜੂਦ ਚੌਂਕੀ ਇੰਚਾਰਜ ਨੇ ਕਿਹਾ ਕਿ ਉਹਨਾਂ ਵੱਲੋਂ ਦਾਤਰ ਲੈ ਕੇ ਆਏ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੇ ਉਹਨਾਂ ਦੇ ਉੱਪਰ ਵੀ ਵਾਰ ਕੀਤਾ | ਜਿਸ ਤੋਂ ਬਾਅਦ ਉਨ੍ਹਾਂ ਹਸਪਤਾਲ ‘ਚ ਆ ਕੇ ਭੰਨਤੋੜ ਕੀਤੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਕਾਰਵਾਈ ਕੀਤੀ ਜਾ ਰਹੀ ਹੈ।
Read More: Pathankot News: ਪੰਜਾਬ ਪੁਲਿਸ ਵੱਲੋਂ ਪਠਾਨਕੋਟ ‘ਚ ਦੋ ਵਿਅਕਤੀ ਗ੍ਰਿਫ਼ਤਾਰ, ਹਥਿਆਰ ਬਰਾਮਦ