Pathankot News: ਨਹਿਰ ‘ਚ ਡਿੱ.ਗੀ ਕਾਰ, ਲੜਕੀ ਦੀ ਮੌ.ਤ

29 ਨਵੰਬਰ 2024: ਪਠਾਨਕੋਟ (pathankot) ਦੇ ਪਿੰਡ ਜਸਵਾਲੀ ਨੇੜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਟਾਲਾ ਦੇ ਗੁਰਦੁਆਰਾ ਸ਼੍ਰੀ ਬਾਰਠ ਸਾਹਿਬ (Gurdwara Shri Barath Sahib) ਵਿਖੇ ਮੱਥਾ ਟੇਕ ਕੇ ਆਪਣੇ ਘਰ ਪਰਤ ਰਹੇ ਪਿਤਾ-ਪੁੱਤਰੀ ਦੀ ਕਾਰ ਪਿੰਡ ਜਸਵਾਲੀ ਨੇੜੇ ਯੂ.ਵੀ.ਡੀ.ਸੀ. ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਉਨ੍ਹਾਂ ਵਿੱਚੋਂ ਇੱਕ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਸ ਦਾ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਬਚਾਉਣ ਲਈ ਨਹਿਰ ਦੇ ਕੰਢੇ ਪਹੁੰਚੇ, ਜਿੱਥੋਂ ਉਨ੍ਹਾਂ ਨੇ ਪਿਤਾ ਨੂੰ ਤਾਂ ਜ਼ਿੰਦਾ ਬਾਹਰ ਕੱਢਿਆ। ਜ਼ਿਲਾ ਪ੍ਰਸ਼ਾਸਨ ਦੀ ਮਦਦ ਨਾਲ ਲੜਕੀ ਦੀ ਲਾਸ਼ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ ਹੈ|

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਸਵਾਲੀ ਨੇੜੇ ਇੱਕ ਕਾਰ ਯੂ.ਵੀ.ਡੀ.ਸੀ. ਨਹਿਰ ਵਿੱਚ ਡਿੱਗ ਗਈ ਹੈ, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਜੋ ਕਿ ਪਿਤਾ ਅਤੇ ਧੀ ਦੱਸੇ ਜਾਂਦੇ ਹਨ ਜਿਸ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਪਰ ਧੀ ਦੀ ਮੌਤ ਹੋ ਗਈ ਹੈ, ਉਹ ਪੁਲਿਸ ਵਿੱਚ ਏਐਸਆਈ ਦੇ ਅਹੁਦੇ ‘ਤੇ ਤਾਇਨਾਤ ਹੈ, ਜੋ ਕਿ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ। ਇਹ ਹਾਦਸਾ ਵਾਪਿਸ ਜਾਂਦੇ ਸਮੇਂ ਵਾਪਰਿਆ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਾਰ ਨਹਿਰ ‘ਚ ਕਿਵੇਂ ਡਿੱਗੀ।

Scroll to Top