June 30, 2024 2:27 am
Pathankot

Pathankot: ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, 2 ਜਣਿਆਂ ਦੀ ਗਈ ਜਾਨ

ਚੰਡੀਗੜ੍ਹ, 27 ਜੂਨ 2024: ਪਠਾਨਕੋਟ (Pathankot) ‘ਚ ਬੁੱਧਵਾਰ ਅੱਧੀ ਰਾਤ ਨੂੰ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਆ ਰਹੇ 6 ਦੋਸਤਾਂ ਦੀ ਕਾਰ ਪੁਲ ‘ਤੇ ਬੇਕਾਬੂ ਹੋ ਕੇ ਨਹਿਰ ‘ਚ ਡਿੱਗਣ ਕਾਰਨ ਹਾਦਸਾ ਵਾਪਰ ਗਿਆ | ਇਸ ਹਾਦਸੇ ‘ਚ ਦੋ ਦੋਸਤਾਂ ਦੀ ਜਾਨ ਚਲੀ ਗਈ | ਜਿਨ੍ਹਾਂ ਦ ਪਛਾਣ ਰਜਤ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਅਕਾਲ ਗੜ੍ਹ, ਜ਼ਿਲ੍ਹਾ ਪਠਾਨਕੋਟ ਅਤੇ ਰਣਜੀਤ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਜਮਾਲਪੁਰ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।

ਇਸਦੇ ਨਾਲ ਹੀ 4 ਜਣੇ ਮਾਮੂਲੀ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ ਉਦੈ ਸਿੰਘ, ਰਜਤ ਦਾ ਭਰਾ ਅਭਿਸ਼ੇਕ ਕੁਮਾਰ, ਕੇਤਨ ਚੌਧਰੀ ਤੇ ਸੁਸ਼ਾਂਤ ਸ਼ਾਮਲ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨਹਿਰ ‘ਚ ਡਿੱਗੀ ਕਾਰ ਨੂੰ ਬਾਹਰ ਕੱਢਿਆ | ਦੱਸਿਆ ਜਾ ਰਿਹਾ ਹੈ ਕਿ ਰਜਤ ਕੁਮਾਰ ਨੇ ਆਪਣੇ ਛੋਟੇ ਭਰਾ ਦੇ ਜਨਮ ਦਿਨ ‘ਤੇ ਪਾਰਟੀ ਰੱਖੀ ਹੋਈ ਸੀ। ਇਸ ਤੋਂ ਬਾਅਦ ਰਜਤ ਆਪਣੇ 5 ਦੋਸਤਾਂ ਨਾਲ ਸਵਿਫਟ ਕਾਰ ‘ਚ ਵਾਪਸ ਰਵਾਨਾ ਹੋ ਗਿਆ ਅਤੇ ਰਸਤੇ ‘ਚ ਇਹ ਹਾਦਸਾ ਵਾਪਰ ਗਿਆ |