ਸਪੋਰਟਸ, 08 ਅਕਤੂਬਰ 2025: AUS ਬਨਾਮ ENG: ਆਸਟ੍ਰੇਲੀਆਈ ਟੈਸਟ ਟੀਮ ਨੂੰ ਐਸ਼ੇਜ਼ ਸੀਰੀਜ਼ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਕਮਿੰਸ ਦੀ ਪਿੱਠ ਦੀ ਸੱਟ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ, ਜਿਸ ਕਾਰਨ ਉਹ ਨਾ ਸਿਰਫ਼ ਸ਼ੁਰੂਆਤੀ ਮੈਚ ਤੋਂ ਸਗੋਂ ਪੂਰੀ ਸੀਰੀਜ਼ ਤੋਂ ਬਾਹਰ ਰਹਿ ਸਕਦਾ ਹੈ।
ਜਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਭਾਰਤ ਵਿਰੁੱਧ ਵਨਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੈਟ ਕਮਿੰਸ ਨੂੰ ਐਸ਼ੇਜ਼ ਸੀਰੀਜ਼ ਤੋਂ ਪਹਿਲਾਂ ਆਰਾਮ ਦਿੱਤਾ ਗਿਆ ਹੈ ਅਤੇ ਮਿਸ਼ੇਲ ਮਾਰਸ਼ ਉਨ੍ਹਾਂ ਦੀ ਜਗ੍ਹਾ ਟੀਮ ਦੀ ਕਪਤਾਨੀ ਕਰਨਗੇ।
ਸਾਬਕਾ ਕ੍ਰਿਕਟਰ ਅਤੇ ਕੋਚ ਸਾਈਮਨ ਕੈਟਿਚ ਦੇ ਮੁਤਾਬਕ ਐਸ਼ੇਜ਼ ਸੀਰੀਜ਼ ‘ਚ ਜ਼ਖਮੀ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਦਾ ਸਭ ਤੋਂ ਵੱਧ ਸੰਭਾਵਿਤ ਬਦਲ ਸਕਾਟ ਬੋਲੈਂਡ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਯਮਤ ਕਪਤਾਨ ਪਿੱਠ ਦੀਆਂ ਸਮੱਸਿਆਵਾਂ ਕਾਰਨ 21 ਨਵੰਬਰ ਨੂੰ ਪਰਥ ‘ਚ ਹੋਣ ਵਾਲੇ ਪਹਿਲੇ ਟੈਸਟ ਤੋਂ ਖੁੰਝ ਜਾਵੇਗਾ।
ਕਪਤਾਨ ਅਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੇ ਇਸ ਸੀਰੀਜ਼ ਤੋਂ ਬਾਹਰ ਰਹਿਣ ਦੀ ਸੰਭਾਵਨਾ ਹੈ। ਸਕੈਨਾਂ ਤੋਂ ਪਤਾ ਲੱਗਾ ਹੈ ਕਿ ਉਸਦੀ ਪਿੱਠ ਦੀ ਖਿਚਾਅ ਅਜੇ ਠੀਕ ਨਹੀਂ ਹੈ। “ਜੇ ਕਮਿੰਸ ਨਹੀਂ ਖੇਡਦਾ, ਤਾਂ ਸਕਾਟ ਬੋਲੈਂਡ ਪਹਿਲਾ ਖਿਡਾਰੀ ਹੋਵੇਗਾ ਜਿਸਨੂੰ ਬੁਲਾਇਆ ਜਾਵੇਗਾ |
Read More: ਅਭਿਆਸ ਮੈਚ ਦੌਰਾਨ ਪ੍ਰਿਥਵੀ ਸ਼ਾਅ ਤੇ ਮੁਸ਼ੀਰ ਖਾਨ ਵਿਚਾਲੇ ਬਹਿਸ, ਅੰਪਾਇਰ ਨੇ ਰੋਕਿਆ