ਸਪੋਰਟਸ, 08 ਅਕਤੂਬਰ 2025: ਆਈਪੀਐਲ ‘ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਣ ਵਾਲੇ ਪੈਟ ਕਮਿੰਸ ਅਤੇ ਟ੍ਰੈਵਿਸ ਹੈੱਡ ਨਾਲ ਵੱਡੀ ਖ਼ਬਰ ਸਾਹਮਣੇ ਆਈ ਹੈ | ਦੋਵਾਂ ਨੂੰ ਆਸਟ੍ਰੇਲੀਆ ਲਈ ਨਾ ਖੇਡਣ ‘ਤੇ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ। ਦੋਵਾਂ ਨੂੰ ਇੱਕ ਆਈਪੀਐਲ ਫਰੈਂਚਾਇਜ਼ੀ ਦੁਆਰਾ ਪੈਸੇ ਦੀ ਪੇਸ਼ਕਸ਼ ਕੀਤੀ ਸੀ।
ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਅਤੇ ਸਟਾਰ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਇੱਕ ਵੱਡੀ ਆਈਪੀਐਲ ਫ੍ਰੈਂਚਾਇਜ਼ੀ ਤੋਂ ਇੱਕ ਹੈਰਾਨੀਜਨਕ ਪੇਸ਼ਕਸ਼ ਮਿਲੀ। ਰਿਪੋਰਟਾਂ ਦੇ ਮੁਤਾਬਕ ਦੋਵਾਂ ਖਿਡਾਰੀਆਂ ਨੂੰ ਲਗਭਗ ₹58-58 ਕਰੋੜ ਦੀ ਪੇਸ਼ਕਸ਼ ਇਸ ਸ਼ਰਤ ‘ਤੇ ਕੀਤੀ ਗਈ ਸੀ ਕਿ ਉਹ ਆਸਟ੍ਰੇਲੀਆ ਲਈ ਕ੍ਰਿਕਟ ਖੇਡਣਾ ਛੱਡ ਦੇਣ ਅਤੇ ਸਿਰਫ਼ ਗਲੋਬਲ ਟੀ20 ਲੀਗਾਂ ‘ਚ ਹਿੱਸਾ ਲੈਣ।
ਟ੍ਰੈਵਿਸ ਹੈੱਡ ਅਤੇ ਪੈਟ ਕਮਿੰਸ ਨੂੰ ਇੱਕ ਆਈਪੀਐਲ ਫ੍ਰੈਂਚਾਇਜ਼ੀ ਤੋਂ ₹57 ਕਰੋੜ ਦੀਆਂ ਪੇਸ਼ਕਸ਼ਾਂ ਮਿਲੀਆਂ, ਪਰ ਸ਼ਰਤ ਇਹ ਸੀ ਕਿ ਉਹ ਕ੍ਰਿਕਟ ਆਸਟ੍ਰੇਲੀਆ ਛੱਡ ਦੇਣ। ਹਾਲਾਂਕਿ, ਦੋਵਾਂ ਖਿਡਾਰੀਆਂ ਨੇ ਆਪਣੇ ਦੇਸ਼ ਲਈ ਖੇਡਣ ਦੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਵਰਤਮਾਨ ‘ਚ ਦੋਵੇਂ ਖਿਡਾਰੀ ਆਈਪੀਐਲ ਟੀਮ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਜੁੜੇ ਹੋਏ ਹਨ ਜਿੱਥੇ ਕਮਿੰਸ ਨੂੰ 18 ਕਰੋੜ ਰੁਪਏ ਵਿੱਚ ਅਤੇ ਹੈੱਡ ਨੂੰ 14 ਕਰੋੜ ਰੁਪਏ ‘ਚ ਖਰੀਦਿਆ ਹੈ।
Read More: Pat Cummins: ਐਸ਼ੇਜ਼ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ ਪੈਟ ਕਮਿੰਸ