ਚੰਡੀਗੜ੍ਹ, 6 ਅਗਸਤ 2024: ਰੈਪਿਡ ਮੈਟਰੋ ਰੇਲ ਗੁੜਗਾਓਂ ਲਿਮਟਿਡ (ਆਰ.ਐਮ.ਜੀ.ਐਲ.) ਅਤੇ ਰੈਪਿਡ ਮੈਟਰੋ ਰੇਲ ਗੁੜਗਾਉਂ (Gurugram) ਸਾਊਥ ਲਿਮਿਟੇਡ (ਆਰ.ਐਮ.ਜੀ.ਐਸ.ਐਲ.) ਨੇ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ਯਾਤਰੀਆਂ ਦੀ ਗਿਣਤੀ ‘ਚ ਵਾਧਾ ਕੀਤਾ ਹੈ ਅਤੇ ਮਾਲੀਏ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ।
ਇਹ ਗੱਲ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਨੇ ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਦੀ ਬੋਰਡ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਅਪ੍ਰੈਲ ਤੋਂ ਜੂਨ 2024 ਦੌਰਾਨ ਇਨ੍ਹਾਂ ਦੋਵਾਂ ਕੰਪਨੀਆਂ ਦੀ ਕੁੱਲ ਆਮਦਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.49 ਫੀਸਦੀ ਵਧ ਕੇ 8.11 ਕਰੋੜ ਰੁਪਏ ਹੋ ਗਈ ਹੈ।
ਇਹ ਵਾਧਾ ਸਿੱਧੇ ਤੌਰ ‘ਤੇ ਇਸ ਦੌਰਾਨ ਯਾਤਰੀਆਂ ‘ਚ 8.75 ਫੀਸਦੀ ਵਾਧੇ ਕਾਰਨ ਹੋਇਆ ਹੈ। ਅਪ੍ਰੈਲ, ਮਈ ਅਤੇ ਜੂਨ 2024 ਵਿੱਚ ਕ੍ਰਮਵਾਰ 12.20 ਲੱਖ, 13.48 ਲੱਖ ਅਤੇ 12.30 ਲੱਖ ਰਾਈਡਰਸ਼ਿਪ ਦੇ ਨਾਲ ਰੈਪਿਡ ਮੈਟਰੋ ਨੈੱਟਵਰਕ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਇਆ ਹੈ।