ਚੰਡੀਗੜ੍ਹ, 15 ਸਤੰਬਰ 2023: ਗ੍ਰੇਟਰ ਨੋਇਡਾ (Greater Noida) ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਗ੍ਰੇਟਰ ਨੋਇਡਾ ਵੈਸਟ ‘ਚ ਡਰੀਮ ਵੈਲੀ ਪ੍ਰੋਜੈਕਟ ਦੇ ਉਸਾਰੀ ਸਥਾਨ ‘ਤੇ ਲਿਫਟ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਦੀ ਖ਼ਬਰ ਹੈ। ਜਦਕਿ ਪੰਜ ਜਣੇ ਹੋਰ ਜ਼ਖਮੀ ਹਨ। ਗ੍ਰੇਟਰ ਨੋਇਡਾ ਦੇ ਸੀਈਓ ਐਨਜੀ ਰਵੀ ਅਤੇ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਜ਼ਿਲ੍ਹਾ ਹਸਪਤਾਲ ਪਹੁੰਚ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਗ੍ਰੇਟਰ ਨੋਇਡਾ (Greater Noida) ਵੈਸਟ ‘ਚ ਇਕ ਮੂਰਤੀ ਨੇੜੇ ਡਰੀਮ ਵੈਲੀ ਪ੍ਰੋਜੈਕਟ ਦੀ ਉਸਾਰੀ ਵਾਲੀ ਥਾਂ ‘ਤੇ ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਯਾਤਰੀ ਲਿਫਟ ਡਿੱਗ ਗਈ।
ਜਨਵਰੀ 19, 2025 10:20 ਪੂਃ ਦੁਃ