July 2, 2024 9:20 pm
ਪਰਵਿੰਦਰ ਝੋਟਾ

ਪਰਵਿੰਦਰ ਝੋਟਾ ਨੇ ਰਿਹਾਈ ਤੋਂ ਬਾਅਦ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦਾ ਕੀਤਾ ਧੰਨਵਾਦ

ਮਾਨਸਾ, 12 ਸਤੰਬਰ 2023: ਨਸ਼ੇ ਦੇ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਅੱਜ ਮਾਨਸਾ ਵਿਖੇ ਪਹੁੰਚ ਕੇ ਐਲਾਨ ਕੀਤਾ ਕਿ ਨਸ਼ਾ ਤਸਕਰੀ ਦੇ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਿਲਾਫ਼ ਹੁਣ ਵੱਡੀ ਮੁਹਿੰਮ ਪੰਜਾਬ ਭਰ ਵਿੱਚ ਉੱਠੇਗੀ ਅਤੇ ਇਹ ਲੜਾਈ ਹੁਣ ਸਾਰੀਆਂ ਜਥੇਬੰਦੀਆਂ ਦੀ ਬਣ ਚੁੱਕੀ ਹੈ।

ਮਾਨਸਾ ਪਹੁੰਚੇ ਪਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ 62 ਕਿਸਾਨ ਅਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਲੜਾਈ ਲੜੀ ਹੈ, ਜਿਸ ਤੋਂ ਬਾਅਦ ਮੇਰੀ ਰਿਹਾਈ ਹੋਈ ਹੈ | ਇਹ ਲੜਾਈ ਹੁਣ ਨਸ਼ੇ ਦੇ ਖ਼ਿਲਾਫ਼ ਪੂਰੇ ਪੰਜਾਬ ਦੇ ਵਿੱਚ ਲੜੀ ਜਾਵੇਗੀ ਕਿਉਂਕਿ ਨਸ਼ੇ ਦੇ ਖਿਲਾਫ ਲੜਨਾ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ | ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬੀਆਂ ਦੀ ਪੂਰੀ ਦੁਨੀਆਂ ਦੇ ਵਿੱਚ ਚੜ੍ਹਤ ਬਣਾਈ ਹੈ ਅਤੇ ਪੰਜਾਬੀਆਂ ਨੂੰ ਸੈਲਿਉਟ ਕਰਵਾ ਦਿੱਤਾ | ਉਹ ਇਨਸਾਨ ਇੱਕ ਰੱਬ ਦਾ ਰੂਪ ਸੀ ਜਿਸ ਨੇ ਸਾਡੇ ਏਰੀਏ ਦੀ ਪੂਰੀ ਚੜਤ ਬਣਾਈ ਹੈ |

ਨਸ਼ੇ ਦੇ ਮਾਮਲੇ ‘ਤੇ ਉਹਨਾਂ ਬੋਲਦੇ ਹੋਏ ਕਿਹਾ ਕਿ ਬੰਦ ਨਹੀਂ ਹੋਇਆ ਅਤੇ ਪੰਜਾਬ ਦੇ ਵਿੱਚ ਇੱਕ ਵੱਡੀ ਮੁਹਿੰਮਾਂ ਚਲਾਈ ਜਾਵੇਗੀ। ਇਸ ਮੌਕੇ ਪਰਵਿੰਦਰ ਸਿੰਘ ਝੋਟੇ ਦੀ ਟੀਮ ਦੇ ਮੈਂਬਰ ਅਮਨਦੀਪ ਸਿੰਘ ਅਤੇ ਇੰਦਰਜੀਤ ਸਿੰਘ ਨੇ ਵੀ ਸੰਘਰਸ਼ ਵਿੱਚ ਸਾਥ ਦੇਣ ਵਾਲੀਆਂ ਸਾਰੀਆਂ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਵਿੰਦਰ ਸਿੰਘ ਦੀ ਰਿਹਾਈ ਦੇ ਨਾਲ ਅਜੇ ਜਿੱਤ ਨਹੀਂ ਹੋਈ ਜਦੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਉਦੋਂ ਪੰਜਾਬੀਆਂ ਦੀ ਵੱਡੀ ਜਿੱਤ ਹੋਵੇਗੀ | ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਨਸ਼ੇ ਦੇ ਖ਼ਿਲਾਫ਼ ਉੱਠਣ
ਦੀ ਜ਼ਰੂਰਤ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।