ਪ੍ਰਤਾਪ ਬਾਜਵਾ

ਪ੍ਰਤਾਪ ਬਾਜਵਾ ਦਾ CM ਮਾਨ ‘ਤੇ ਤੰਜ, ਕਿਹਾ- ‘ਤੁਹਾਡਾ ਸਿਰਫ ਵਕਤ ਹੈ, ਸਾਡਾ ਦੌਰ ਆਵੇਗਾ’

ਚੰਡੀਗੜ੍ਹ , 22 ਜੁਲਾਈ 2023: ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਾਲੇ ਸ਼ਬਦੀ ਹਮਲੇ ਲਗਾਤਾਰ ਜਾਰੀ ਹੈ | ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Bajwa) ਨੇ ਅੱਜ ਯਾਨੀ ਸ਼ਨੀਵਾਰ ਨੂੰ ਆਪਣੇ ਟਵਿੱਟਰ ਅਕਾਊਂਟ ’ਤੇ ਸ਼ਾਇਰਨਾ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕਸਦਿਆਂ ਕਿਹਾ ਕਿ, ‘ਤੁਹਾਡਾ ਸਿਰਫ ਵਕਤ ਹੈ, ਸਾਡਾ ਦੌਰ ਆਵੇਗਾ’ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ, ‘ਤੁਹਾਡੇ ਤੋਂ ਪਹਿਲਾਂ ਵੀ ਜਿਹੜਾ ਸ਼ਖ਼ਸ ਇੱਥੇ ਤਖ਼ਤ-ਨਸ਼ੀਂ ਸੀ, ਉਸ ਨੂੰ ਵੀ ਆਪਣੇ ਖੁਦਾ ਹੋਣ ’ਤੇ ਇੰਨਾ ਹੀ ਯਕੀਨ ਸੀ, ਕੁਝ ਦੇਰ ਦੀ ਖਾਮੋਸ਼ੀ ਹੈ, ਫਿਰ ਸ਼ੋਰ ਆਵੇਗਾ, ਤੁਹਾਡਾ ਸਿਰਫ ਵਕਤ ਹੈ, ਸਾਡਾ ਦੌਰ ਆਵੇਗਾ’।

 

Scroll to Top