Parliament

Parliament Session: ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ, 16 ਬਿੱਲ ਸੂਚੀਬੱਧ

ਚੰਡੀਗੜ੍ਹ, 25 ਨਵੰਬਰ 2024: ਅੱਜ ਤੋਂ ਸੰਸਦ (Parliament) ਦਾ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਹੋਈ | ਇਸਦੇ ਨਾਲ ਹੀ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਬੁੱਧਵਾਰ 27 ਨਵੰਬਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਵਕਫ਼ (ਸੋਧ) ਬਿੱਲ ਸਮੇਤ 16 ਬਿੱਲਾਂ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ‘ਚ ਵਿਚਾਰ ਲਈ ਸੂਚੀਬੱਧ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਅੱਠ ਬਿੱਲ ਲੋਕ ਸਭਾ ‘ਚ ਅਤੇ ਦੋ ਰਾਜ ਸਭਾ ‘ਚ ਲੰਬਿਤ ਹਨ।

ਇਸ ਦੌਰਾਨ ਆਰਐਲਐਮ ਦੇ ਸੰਸਦ ਮੈਂਬਰ ਉਪੇਂਦਰ ਕੁਸ਼ਵਾਹਾ ਨੇ ਸਰਦ ਰੁੱਤ ਇਜਲਾਸ ‘ਤੇ ਕਿਹਾ, “ਵਿਰੋਧੀ ਧਿਰ ਸਦਨ ​​’ਚ ਬਹਿਸ ਕਰਵਾਉਣ ‘ਚ ਦਿਲਚਸਪੀ ਨਹੀਂ ਰੱਖਦੇ। ਵਿਰੋਧੀ ਧਿਰ ਹੰਗਾਮਾ ਕਰਕੇ ਆਪਣਾ ਸਮਾਂ ਬਰਬਾਦ ਕਰਦੇ ਹਨ। ਵਿਰੋਧੀ ਧਿਰ ਨੂੰ ਸਦਨ ‘ਚ ਆਪਣਾ ਪੱਖ ਰੱਖਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਇਸ ਦਾ ਜਵਾਬ ਦੇਵੇਗੀ, ਪਰ ਵਿਰੋਧੀ ਧਿਰ ਨੂੰ ਜਨਤਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈ।

ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ‘ਚ ਨਿਯਮ 267 ਦੇ ਤਹਿਤ ਮੁਲਤਵੀ ਨੋਟਿਸ ਦਿੱਤਾ ਹੈ ਅਤੇ ਗੌਤਮ ਅਡਾਨੀ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ‘ਕੱਲ੍ਹ ਉੱਤਰ ਪ੍ਰਦੇਸ਼ ਦੇ ਸੰਭਲ ‘ਚ ਪੁਲਿਸ ਗੋਲੀਬਾਰੀ ‘ਚ ਤਿੰਨ ਨੌਜਵਾਨਾਂ ਦੇ ਮਾਰੇ ਜਾਣ’ ਦੇ ਮੁੱਦੇ ‘ਤੇ ਚਰਚਾ ਕਰਨ ਲਈ ਲੋਕ ਸਭਾ ‘ਚ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਹੈ।

Scroll to Top