Site icon TheUnmute.com

Parliament: ਰਾਜਸਭਾ ‘ਚ ਨੋਟਾਂ ਦਾ ਬੰਡਲ ਮਿਲਣ ‘ਤੇ ਜਬਰਦਸਤ ਹੰਗਾਮਾ

6 ਦਸੰਬਰ 2024: ਸੰਸਦ ਦੇ ਸਰਦ ਰੁੱਤ ਸੈਸ਼ਨ (winter session of Parliament) ਦਾ 9ਵਾਂ ਦਿਨ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ (Chairman Jagdeep Dhankhar) ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ (Congress MP Abhishek Manu Singhvi) ਦੀ ਸੀਟ ਤੋਂ ਨੋਟਾਂ ਦਾ ਬੰਡਲ ਮਿਲਿਆ ਹੈ। ਰਾਜਸਭਾ ਦੇ ਵਿੱਚ ਜਬਰਦਸਤ ਹੰਗਾਮਾ ਸ਼ੁਰੂ ਹੋ ਗਿਆ। ਦੱਸ ਦੇਈਏ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੋਟ ਕਾਂਗਰਸ ਦੇ ਬੈਂਚ (Congress bench) ਤੋਂ ਹੀ ਮਿਲੇ ਹਨ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਸਭਾ ਦੀ ਸੀਟ ਨੰਬਰ 222 ਤੋਂ ਇਹ ਨੋਟ ਮਿਲੇ ਹਨ ਜੋ ਕਿ ਅਭਿਸ਼ੇਕ ਮਨੂ ਸਿੰਘਵੀ ਨੂੰ ਅਲਾਟ ਕੀਤੀ ਗਈ ਹੈ|

ਉਥੇ ਹੀ ਇਲਜ਼ਾਮਾਂ ‘ਤੇ ਸਿੰਘਵੀ ਨੇ ਕਿਹਾ- ਜਦੋਂ ਮੈਂ ਰਾਜ ਸਭਾ ਜਾਂਦਾ ਹਾਂ ਤਾਂ 500 ਰੁਪਏ ਦਾ ਸਿਰਫ ਇੱਕ ਨੋਟ ਲੈ ਕੇ ਜਾਂਦਾ ਹਾਂ। ਇਹ ਮੈਂ ਪਹਿਲੀ ਵਾਰ ਸੁਣਿਆ ਹੈ। ਮੈਂ 12:57 ‘ਤੇ ਸਦਨ ਪਹੁੰਚਿਆ। ਸਦਨ ਦੀ ਕਾਰਵਾਈ 1 ਵਜੇ ਸ਼ੁਰੂ ਹੋਈ। ਮੈਂ ਡੇਢ ਵਜੇ ਤੱਕ ਕੰਟੀਨ ਵਿੱਚ ਬੈਠਾ ਰਿਹਾ। ਇਸ ਤੋਂ ਬਾਅਦ ਮੈਂ ਸੰਸਦ ਛੱਡ ਦਿੱਤੀ। ਉਥੇ ਹੀ ਓਹਨਾ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ| ਦੱਸ ਦੇਈਏ ਕਿ ਇਹ ਮਾਮਲਾ ਬੀਤੇ ਦਿਨ ਯਾਨੀ ਕਿ ਵੀਰਵਾਰ ਦਾ ਹੈ|

read more: parliament session: ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਦਿਨ, ਵਿੱਤ ਮੰਤਰੀ ਸੀਤਾਰਮਨ ਕਰ ਸਕਦੇ ਹਨ ਬਿੱਲ ਪੇਸ਼

 

 

Exit mobile version