ਚੰਡੀਗੜ੍ਹ, 01 ਅਗਸਤ 2024: ਪੈਰਿਸ ਓਲੰਪਿਕ ‘ਚ ਭਾਰਤ ਨੇ ਤੀਜਾ ਤਮਗਾ ਜਿੱਤ ਲਿਆ ਹੈ | ਸਵਪਨਿਲ ਕੁਸਾਲੇ (Swapnil Kusale) ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ‘ਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤ ਕੇ ਨੇ ਇਤਿਹਾਸ ਰਚ ਦਿੱਤਾ ਹੈ। ਸਵਪਨਿਲ ਮਹਿਲਾ ਜਾਂ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ‘ਚ ਓਲੰਪਿਕ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਸਵਪਨਿਲ ਤੋਂ ਪਹਿਲਾਂ ਮਨੂ ਭਾਕਰ ਨੇ ਬੀਬੀਆਂ ਵਰਗ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਦੇ ਨਾਲ ਹੀ ਮਨੂ ਨੇ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ।
ਦਸੰਬਰ 4, 2025 12:43 ਬਾਃ ਦੁਃ




